ਮੁੰਬਈ: ਅਦਾਕਾਰ ਸੋਨੂੰ ਸੂਦ ਪਹਿਲਾਂ ਫ਼ਿਲਮਾਂ 'ਚ ਖਲਨਾਇਕ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਸਨ ਉੱਧਰ ਹੁਣ ਲੋਕ ਉਨ੍ਹਾਂ ਨੂੰ ਰਿਅਲ ਹੀਰੋ ਕਹਿੰਦੇ ਹਨ ਅਤੇ ਲੋੜਵੰਦ ਉਨ੍ਹਾਂ ਨੂੰ ਮਸੀਹਾ ਮੰਨਦੇ ਹਨ। ਕੋਈ ਵੀ ਪ੍ਰਸ਼ੰਸਕ ਜੇਕਰ ਸੂਦ ਤੋਂ ਮਦਦ ਮੰਗੇ ਤਾਂ ਉਹ ਕਦੇ ਵੀ ਪਿੱਛੇ ਨਹੀਂ ਹੱਟਦੇ। ਇਹ ਕਾਰਨ ਹੈ ਕਿ ਲੋਕ ਹੁਣ ਉਨ੍ਹਾਂ ਨੂੰ ਭਗਵਾਨ ਦਾ ਰੂਪ ਮੰਨਣ ਲੱਗੇ ਹਨ। ਇੰਨਾ ਹੀ ਨਹੀਂ ਲੋਕ ਉਨ੍ਹਾਂ ਦੀ ਪੂਜਾ ਵੀ ਕਰਨ ਲੱਗੇ ਹਨ ਅਤੇ ਹਾਲ ਹੀ 'ਚ ਕਿ ਅਜਿਹੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਸੋਨੂੰ ਸੂਦ ਦਾ ਇਕ ਪ੍ਰਸ਼ੰਸਕ ਉਨ੍ਹਾਂ ਦੀ ਤਸਵੀਰ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਨੂੰ ਭਗਵਾਨ ਸਮਝ ਕੇ ਪੂਜਾ ਕਰ ਰਿਹਾ ਹੈ।
ਇਸ ਵੀਡੀਓ ਨੂੰ ਇਕ ਯੂਜ਼ਰ ਨੇ ਸ਼ੇਅਰ ਕੀਤਾ ਹੈ ਅਤੇ ਇਸ ਨੂੰ ਸ਼ੇਅਰ ਕਰਕੇ ਇਸ ਦੇ ਕੈਪਸ਼ਨ 'ਚ ਲਿਖਿਆ, ਖਾਮੋਸ਼ ਹੋ ਕੇ ਨੇਕ ਕਰਮ ਕਰੋ ਦੁਆ ਖ਼ੁਦ ਹੀ ਬੋਲ ਪਵੇਗੀ!! 'ਪ੍ਰਣਾਮ।
ਇਸ 'ਤੇ ਸੋਨੂੰ ਸੂਦ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ ਅਤੇ ਅਦਾਕਾਰ ਦੇ ਜਵਾਬ ਨੇ ਇਕ ਵਾਰ ਫਿਰ ਸਭ ਦਾ ਦਿਲ ਜਿੱਤ ਲਿਆ ਹੈ।
ਸੋਨੂੰ ਸੂਦ ਦਾ ਸਾਹਮਣੇ ਆਇਆ ਰਿਐਕਸ਼ਨ
ਇਸ 'ਤੇ ਸੋਨੂੰ ਸੂਦ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਅਦਾਕਾਰ ਨੇ ਲਿਖਿਆ ਕਿ ਮੇਰੀ ਜਗ੍ਹਾ ਇਥੇ ਨਹੀਂ...ਸਿਰਫ ਤੁਹਾਡੇ ਦਿਲਾਂ 'ਚ ਹੋਣੀ ਚਾਹੀਦੀ ਹੈ। ਸੋਨੂੰ ਸੂਦ ਦਾ ਇਕ ਜਵਾਬ ਹੁਣ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਿਹਾ ਹੈ। ਇਸ 'ਤੇ ਲੋਕ ਆਪਣੀ ਪ੍ਰਕਿਰਿਆ ਰੱਖ ਰਹੇ ਹਨ।
ਲਗਾਤਾਰ ਕਰ ਰਹੇ ਹਨ ਮਦਦ
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਕਾਲ 'ਚ ਸੋਨੂੰ ਸੂਦ ਨੇ ਲਗਾਤਾਰ ਮਦਦ ਕੀਤੀ। ਉਨ੍ਹਾਂ ਨੇ ਖ਼ੁਦ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਇਕ ਨਵੀਂ ਜ਼ਿੰਦਗੀ ਦਿੱਤੀ। ਸੋਨੂੰ ਸੂਦ ਦਾ ਇਹ ਨੇਕ ਕੰਮ ਹਾਲੇ ਵੀ ਨਹੀਂ ਰੁਕਿਆ ਹੈ। ਉਹ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਕ ਨਵੀਂ ਜ਼ਿੰਦਗੀ ਦੇ ਰਹੇ ਹਨ।
‘ਅਰਦਾਸ’ ਦੀ ਲੜੀ ਨੂੰ ਅੱਗੇ ਤੋਰਦਿਆਂ ਗਿੱਪੀ ਗਰੇਵਾਲ ਨੇ ਐਲਾਨੀ ਫ਼ਿਲਮ ‘ਅਰਦਾਸ : ਸਰਬੱਤ ਦੇ ਭਲੇ ਦੀ’
NEXT STORY