ਮੁੰਬਈ: ਕੋਰੋਨਾ ਨੇ ਲੋਕਾਂ ਦੇ ਸਰੀਰ ਨੂੰ ਹਾਨੀ ਤਾਂ ਪਹੁੰਚਾਈ ਹੀ ਹੈ ਪਰ ਇਸ ਨੇ ਮਾਨਸਿਕ ਅਤੇ ਆਰਥਿਕ ਤੌਰ ’ਤੇ ਵੀ ਲੋਕਾਂ ਨੂੰ ਤੋੜ ਦਿੱਤਾ ਹੈ ਹਰ ਪਾਸੇ ਆਪਣੀ ਸਮੱਸਿਆ ਲਈ ਲੋਕ ਮਦਦ ਦੀ ਗੁਹਾਰ ਲਗਾ ਰਹੇ ਹਨ। ਉੱਧਰ ਇਸ ਔਖੇ ਸਮੇਂ ’ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੋਕਾਂ ਲਈ ਫਰਿਸ਼ਤਾ ਬਣੇ ਹੋਏ ਹਨ। ਸੋਨੂੰ ਸੂਦ ਸਾਲ 2020 ਤੋਂ ਲਗਾਤਾਰ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਹੁਣ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡੇ ਦਿਲ ’ਚ ਸੋਨੂੰ ਸੂਦ ਲਈ ਪਿਆਰ ਹੋਰ ਵੱਧ ਜਾਵੇਗਾ।
ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਸੋਨੂੰ ਸੂਦ ਇਕ ਨੌਜਵਾਨ ਦੀ ਨੌਕਰੀ ਲਗਵਾਉਣ ਲਈ ਆਪਣੇ ਕਿਸੇ ਪਛਾਣ ਵਾਲੇ ਨਾਲ ਗੱਲ ਕਰਦੇ ਹਨ। ਜਦੋਂ ਉਸ ਦੀ ਨੌਕਰੀ ਲੱਗਣ ਦੀ ਗੱਲ ਪੱਕੀ ਹੋ ਜਾਂਦੀ ਹੈ ਤਾਂ ਉਹ ਰੌਣ ਲੱਗਦਾ ਹੈ ਅਤੇ ਸੋਨੂੰ ਸੂਦ ਦੇ ਪੈਰ ਛੂਹਣ ਲੱਗਦਾ ਹੈ। ਸ਼ਖ਼ਸ ਦੀ ਇਸ ਹਰਕਤ ਤੋਂ ਬਾਅਦ ਸੋਨੂੰ ਸੂਦ ਉਸ ਨੂੰ ਸਮਝਾਉਂਦੇ ਹਨ ਕਿ ਅਜਿਹਾ ਨਾ ਕਰੇ ਅਤੇ ਖੁਸ਼ ਹੋ ਜਾਓ ਕਿਉਂਕਿ ਹੁਣ ਤਾਂ ਨੌਕਰੀ ਲੱਗ ਗਈ ਹੈ।
ਦੱਸ ਦੇਈਏ ਕਿ ਕੋਰੋਨਾ ਸੰਕਟ ’ਚ ਸੋਨੂੰ ਸੂਦ ਜ਼ਰੂਰਤਮੰਦਾਂ ਨੂੰ ਆਕਸੀਜਨ, ਟੀਕੇ ਅਤੇ ਹਸਪਤਾਲ ’ਚ ਬੈੱਡ ਦਿਵਾਉਣ ਦੀ ਲਗਾਤਾਰ ਸਹਾਇਤਾ ਕਰ ਰਹੇ ਹਨ। ਇਕ ਦਿਨ ਪਹਿਲਾਂ ਸੋਨੂੰ ਸੂਦ ਨੇ ਆਂਧਰ ਪ੍ਰਦੇਸ਼ ਦੇ ਕੁਰਨੂਲ ਆਕਸੀਜਨ ਪਲਾਂਟ ਸੈੱਟ ਕਰਵਾਇਆ ਸੀ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ‘ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਆਕਸੀਜਨ ਪਲਾਂਟਸ ਦਾ ਪਹਿਲਾ ਸੈੱਟ ਜੂਨ ਮਹੀਨੇ ’ਚ ਆਂਧਰਾ ਪ੍ਰਦੇਸ਼ ਦੇ ਕੁਰਨੂਲ ਦੇ ਸਰਕਾਰੀ ਹਸਪਤਾਲ ਅਤੇ ਜ਼ਿਲ੍ਹਾ ਹਸਪਤਾਲ ਆਤਮਾਕੁਰ ਨੇੱਲੋਰ ’ਚ ਸਥਾਪਿਤ ਕੀਤਾ ਜਾਵੇਗਾ।
ਇਸ ਤੋਂ ਬਾਅਦ ਸੂਬੇ ’ਚ ਵੀ ਆਕਸੀਜਨ ਪਲਾਂਟ ਲਗਾਏ ਜਾਣਗੇ। ਇਹ ਸਮੇਂ ਪੇਂਡੂ ਭਾਰਤ ਨੂੰ ਸਪੋਰਟ ਕਰਨ ਦਾ ਹੈ’।
ਕੋਰੋਨਾ ਨੂੰ ਮਾਤ ਦੇ ਕੇ 16 ਦਿਨਾਂ ਬਾਅਦ ਘਰ ਵਾਪਸ ਪਰਤੇ ਅੰਗਦ ਬੇਦੀ, ਧੀ ਮੇਹਰ ਨੂੰ ਵੇਖ ਹੋਏ ਭਾਵੁਕ (ਵੀਡੀਓ)
NEXT STORY