ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਵਾਇਰਸ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਏ ਸੀ। ਸੋਨੂੰ ਸੂਦ ਦੀਆਂ ਕਿਸੇ ਨਾ ਕਿਸੇ ਚੰਗੇ ਕੰਮ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਸੋਨੂੰ ਸੂਦ ਨੇ ਚਾਰ ਹੱਥਾਂ-ਪੈਰਾਂ ਵਾਲੀ ਕੁੜੀ ਦਾ ਇਲਾਜ ਕਰਵਾਇਆ ਸੀ। ਇਸ ਦੇ ਨਾਲ ਸੋਨੂੰ ਸੂਦ ਦਾ ਇਕ ਵਾਰ ਫ਼ਿਰ ਮਦਦ ਵੱਲ ਹੱਥ ਵਧਾਇਆ ਹੈ। ਸੋਨੂੰ ਸੂਦ ਨੇ ਮੁੰਬਈ ਦੀ ਬਾਰਿਸ਼ ’ਚੋਂ ਕੁੱਤਿਆਂ ਨੂੰ ਭਿੱਜਣ ਤੋਂ ਬਚਾਇਆ ਅਤੇ ਮੁੰਬਈ ਬਾਰਿਸ਼ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ‘ਸਪਨਾ ਬਾਬੁਲ ਕਾ ਬਿਦਾਈ’ ਦੀ ਸਾਧਨਾ ਨੂੰ ਮਿਲਿਆ ਸੁਪਨਿਆਂ ਦਾ ਰਾਜਕੁਮਾਰ, ਪਾਇਲਟ ਨੂੰ ਡੇਟ ਕਰ ਰਹੀ ਸਾਰਾ ਖ਼ਾਨ
ਦੱਸ ਦੇਈਏ ਕਿ ਮੁੰਬਈ ਇਨ੍ਹੀਂ ਦਿਨੀਂ ਭਾਰੀ ਮੀਂਹ ਪੈ ਰਿਹਾ ਹੈ। ਅਜਿਹੇ ’ਚ ਸੋਨੂੰ ਸੂਦ ਮੁੰਬਈ ਦੀਆਂ ਸੜਕਾਂ ’ਤੇ ਜਾਨਵਰਾਂ ਨੂੰ ਬਚਾਉਣ ਲਈ ਆਏ ਹਨ ਅਤੇ ਮੀਂਹ ’ਚ ਭਿੱਜ ਰਹੇ ਕੁੱਤਿਆਂ ਨੂੰ ਬਚਾਇਆ।
ਤਸਵੀਰਾਂ ’ਚ ਦੇਖ ਸਕਦੇ ਹੋ ਕਿ ਸੋਨੂੰ ਸੂਦ ਕੁੱਤਿਆਂ ਦੀ ਸਹਾਇਤਾ ਕਰ ਰਹੇ ਹਨ। ਸੋਨੂੰ ਸੂਦ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸੋਨੂੰ ਸੂਦ ਨੇ ਕੈਪਸ਼ਨ ’ਚ ਲਿਖਿਆ ਕਿ ‘ਮੇਰਾ ਨਵਾਂ ਦੋਸਤ, ਮੁੰਬਈ ਦੀ ਬਾਰਸ਼ ਦਾ ਧੰਨਵਾਦ।’ ਸੋਨੂੰ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਕੇ.ਕੇ. ਦੀ ਮੌਤ ਤੋਂ ਬਾਅਦ ਪਤਨੀ ਨੇ ਆਪਣੇ ਹੱਥਾਂ ਨਾਲ ਬਣਾਈ ਪੇਂਟਿੰਗ ਕੀਤੀ ਸਾਂਝੀ, ਕਿਹਾ- ‘ਮਿਸ ਯੂ ਸਵੀਟਹਾਰਟ’
ਸੋਨੂੰ ਸੂਦ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਹ ਅਕਸ਼ੈ ਕੁਮਾਰ ਅਤੇ ਮਾਨੁਸ਼ੀ ਛਿੱਲਰ ਨਾਲ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ’ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਫ਼ਿਲਮ ‘ਆਚਾਰੀਆ’ ’ਚ ਨਜ਼ਰ ਆਉਣਗੇ।
‘ਸਪਨਾ ਬਾਬੁਲ ਕਾ ਬਿਦਾਈ’ ਦੀ ਸਾਧਨਾ ਨੂੰ ਮਿਲਿਆ ਸੁਪਨਿਆਂ ਦਾ ਰਾਜਕੁਮਾਰ, ਪਾਇਲਟ ਨੂੰ ਡੇਟ ਕਰ ਰਹੀ ਸਾਰਾ ਖ਼ਾਨ
NEXT STORY