ਮੁੰਬਈ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਪੂਰੇ ਦੇਸ਼ 'ਚ ਦੁੱਖ ਦੀ ਲਹਿਰ ਦੌੜ ਗਈ ਹੈ। 29 ਮਈ ਦੀ ਸ਼ਾਮ ਨੂੰ ਸਿੱਧੂ ਨੂੰ ਪੰਜਾਬ ਦੇ ਮਾਨਸਾ 'ਚ ਗੋਲੀਆਂ ਮਾਰੀਆਂ ਗਈਆਂ। ਜਿਸ ਕਾਰਨ ਗਾਇਕ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਕਲੌਤੇ ਪੁੱਤ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਮਾਂ-ਪਿਓ ਦਾ ਰੌ-ਰੌ ਕੇ ਬੁਰਾ ਹਾਲ ਹੈ। ਉਧਰ ਬਾਲੀਵੁੱਡ ਇੰਡਸਟਰੀ ਵੀ ਇਸ ਖ਼ਬਰ ਨੂੰ ਸੁਣ ਕੇ ਸਦਮੇ 'ਚ ਹੈ। ਵਿੱਕੀ ਕੌਸ਼ਲ ਤੋਂ ਲੈ ਕੇ ਅਜੇ ਦੇਵਗਨ ਤੱਕ ਨੇ ਟਵੀਟ ਕਰਕੇ ਸਿੱਧੂ ਮੂਸੇਵਾਲਾ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ।

ਉਧਰ ਅਦਾਕਾਰ ਸੋਨੂੰ ਸੂਦ ਨੇ ਵੀ ਮੂਸੇਵਾਲਾ ਦੀ ਮੌਤ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਗਾਇਕ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ। ਮਾਂ-ਪੁੱਤ ਦੀ ਹੱਸਦੀ ਮੁਸਕੁਰਾਉਂਦੀ ਇਹ ਤਸਵੀਰ ਦੇਖ ਹਰ ਕਿਸੇ ਦਾ ਦਿਲ ਟੁੱਟ ਗਿਆ।

ਉਧਰ ਸੋਨੂੰ ਸੂਦ ਦੇ ਕੈਪਸ਼ਨ ਨੇ ਤਾਂ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ। ਉਨ੍ਹਾਂ ਨੇ ਤਸਵੀਰ ਦੇ ਨਾਲ ਲਿਖਿਆ-'ਇਕ ਹੋਰ ਮਾਂ ਦਾ ਪੁੱਤ ਚਲਾ ਗਿਆ'। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਦਿਲ ਤੋੜਣ ਵਾਲੀ ਇਮੋਜ਼ੀ ਬਣਾਈ ਹੈ।

ਦੱਸਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਗੈਂਗਸਟਰ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਸੂਤਰਾਂ ਦੀ ਮੰਨੀਏ ਤਾਂ ਕੈਨੇਡਾ ਬੇਸਡ ਗੈਂਗਸਟਰ ਗੋਲਡ ਬਰਾੜ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਖ਼ਬਰ ਮੁਤਾਬਕ ਮੂਸੇਵਾਲਾ ਪੰਜਾਬ ਦੇ ਟਾਪ ਮੋਸਟ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਟਾਰਗੇਟ 'ਤੇ ਸਨ। 2019 ਤੋਂ ਸਿੱਧੂ ਮੂਸੇਵਾਲਾ ਕੈਨੇਡਾ ਦੇ ਬ੍ਰੈਂਪਟਨ 'ਚ ਰਹਿ ਗਏ ਸਨ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੁਖੀ ਮੀਕਾ ਸਿੰਘ ਨੇ ਕਿਹਾ - ‘ਅੱਜ ਪੰਜਾਬੀ ਹੋਣ ’ਤੇ ਸ਼ਰਮ ਆਉਂਦੀ ਹੈ’
NEXT STORY