ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਦੀ ਆਉਣ ਵਾਲੀ ਫ਼ਿਲਮ ‘ਫ਼ਤਿਹ’ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਇਕ ਵੱਖਰਾ ਹੀ ਉਤਸ਼ਾਹ ਹੈ। ਆਪਣੇ ਮਨਪਸੰਦ ਹੀਰੋ ਨੂੰ ਦੇਖਣ ਲਈ, ਜਿਸ ਦੀ ਵਜ੍ਹਾ ਨਾਲ ਇਹ ਫ਼ਿਲਮ ਖਾਸ ਬਣ ਜਾਂਦੀ ਹੈ। ਹਾਲ ਹੀ ’ਚ ਇੰਟਰਨੈੱਟ ’ਤੇ ਸਾਹਮਣੇ ਆਈ ਇਕ ਵੀਡੀਓ ’ਚ ਪ੍ਰਸ਼ੰਸਕ ਆਪਣੇ ਪਸੰਦੀਦਾ ਸੋਨੂੰ ਸੂਦ ਦੀ ਝਲਕ ਪਾ ਕੇ ਦੀਵਾਨੇ ਹੋ ਰਹੇ ਹਨ, ਜਦੋਂ ਸੋਨੂੰ ਇਸ ਫ਼ਿਲਮ ਦੀ ਸ਼ੂਟਿੰਗ ਲਈ ਵੱਖ-ਵੱਖ ਲੋਕੇਸ਼ਨਾਂ ’ਤੇ ਪਹੁੰਚੇ।
ਆਪਣੇ ਟਾਈਟ ਸ਼ੂਟਿੰਗ ਸ਼ੈਡਿਊਲ ਦੇ ਬਾਵਜੂਦ, ਸੋਨੂੰ ਸੂਦ ਨੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਸਮਾਂ ਕੱਢਿਆ। ਫ਼ਿਲਮ ਬਾਰੇ ਸੋਨੂੰ ਸੂਦ ਦਾ ਦਾਅਵਾ ਹੈ ਕਿ ਉਸ ਦਾ ਕਿਰਦਾਰ ਤੇ ਫ਼ਿਲਮ ਦੋਵੇਂ ਉਸ ਦੇ ਲਾਇਲ ਫੈਨਜ਼ ਨੂੰ ਪਸੰਦ ਆਉਣਗੇ। ਇਸ ਵੀਡੀਓ ਸਿਨਪੇਟ ’ਚ ਜਾਰੀ ਸ਼ੂਟਿੰਗ ਦੀ ਝਲਕ ਵੀ ਸਾਫ਼ ਦਿਖਾਈ ਦੇ ਰਹੀ ਹੈ। ਫ਼ਿਲਮ ‘ਫਤਿਹ’ ਸੋਨੂੰ ਸੂਦ ਦੇ ਹੋਮ ਪ੍ਰੋਡਕਸ਼ਨ ਦੇ ਨਾਲ-ਨਾਲ ਜ਼ੀ ਸਟੂਡੀਓਜ਼ ਤੇ ਸ਼ਕਤੀ ਸਾਗਰ ਵੱਲੋਂ ਬਣਾਈ ਜਾ ਰਹੀ ਹੈ, ਜਿਸ ’ਚ ਸੋਨੂੰ ਸੂਦ ਤੇ ਜੈਕਲੀਨ ਫਰਨਾਂਡੀਜ਼ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸੋਨਮ ਬਾਜਵਾ ਤੇ ਤਾਨੀਆ ਦੀ ਫ਼ਿਲਮ ‘ਗੋਡੇ ਗੋਡੇ ਚਾਅ’
NEXT STORY