ਮੁੰਬਈ- ਸ਼ੈਤਾਨ, ਸਤ੍ਰੀ 2 ਅਤੇ ਮੁੰਜਿਆ ਵਰਗੀਆਂ ਹਾਲ ਹੀ ਵਿਚ ਹਾਰਰ-ਸੁਪਰ ਨੈਚੁਰਲ ਫਿਲਮਾਂ ਦੀ ਬਾਕਸ ਆਫਿਸ 'ਤੇ ਸ਼ਾਨਦਾਰ ਸਫਲਤਾ ਤੋਂ ਬਾਅਦ ਸੋਨੀ ਮੈਕਸ ਆਪਣੀ ਆਉਣ ਵਾਲੀ ਸੁਪਰ ਨੈਚੁਰਲ ਥ੍ਰਿਲਰ 'ਅਦਭੁਤ' ਨਾਲ ਇਕ ਨਵਾਂ ਇਤਿਹਾਸ ਰਚਣ ਲਈ ਤਿਆਰ ਹੈ।ਇਹ ਇਕ ਡਾਇਰੈਕਟ-ਟੂ- ਟੀ. ਵੀ. ਰਿਲੀਜ਼ ਹੈ, ਜੋ ਬਾਲੀਵੁੱਡ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। 'ਅਦਭੁਤ' ਦਾ ਨਿਰਦੇਸ਼ਨ ਸਾਬਿਰ ਖਾਨ ਵੱਲੋਂ ਕੀਤਾ ਗਿਆ ਹੈ, ਜਿਸ ਵਿਚ ਨਵਾਜ਼ੂਦੀਨ ਸਿਦੀਕੀ, ਡਾਇਨਾ ਪੇਂਟੀ, ਸ਼੍ਰੇਆ ਧਨਵੰਤਰੀ ਤੇ ਰੋਹਨ ਮਹਿਰਾ ਵਰਗੇ ਮਸ਼ਹੂਰ ਕਲਾਕਾਰ ਹਨ।
ਇਹ ਖ਼ਬਰ ਵੀ ਪੜ੍ਹੋ -ਕਰੀਨਾ ਕਪੂਰ ਨੇ HC ਦੇ ਨੋਟਿਸ ਦਾ ਦਿੱਤਾ ਜਵਾਬ, ਕਿਤਾਬ 'ਪ੍ਰੈਗਨੈਂਸੀ ਬਾਈਬਲ' ਨਾਲ ਜੁੜਿਆ ਹੈ ਮਾਮਲਾ
ਇਕ ਰੋਮਾਂਚਕ ਅਨੁਭਵ ਪ੍ਰਦਾਨ ਕਰਨ ਦਾ ਵਾਅਦਾ ਕਰਦੇ ਹੋਏ 'ਅਦਭੁਤ' ਦੇਸ਼ ਭਰ ਦੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦੇਵੇਗੀ। ਇਹ ਟੈਲੀਵਿਜ਼ਨ ਲਈ ਇਕ ਨਵਾਂ ਦੌਰ ਹੈ। ਹੁਣ ਇਸ ਨੂੰ ਵੱਡੀਆਂ ਫਿਲਮਾਂ ਦੀ ਰਿਲੀਜ਼ ਲਈ ਇਕ ਵੱਡੇ ਪਲੇਟਫਾਰਮ ਵਜੋਂ ਦੇਖਿਆ ਜਾ ਰਿਹਾ ਹੈ।ਸਾਬਿਰ ਖਾਨ ਨੇ ਕਿਹਾ ਕਿ ਭਾਰਤ ਵਿਚ ਟੈਲੀਵਿਜ਼ਨ ਲੰਮੇ ਸਮੇਂ ਤੋਂ ਮਜ਼ਬੂਤ ਮਾਧਿਆਮ ਰਿਹਾ ਹੈ, ਜਿਸ ਨਾਲ ਹਰ ਰੋਜ਼ ਲੱਖਾਂ ਘਰ ਜੁੜਦੇ ਹਨ। 'ਅਦਭੁਤ' ਨਾਲ ਅਸੀਂ ਟੈਲੀਵਿਜ਼ਨ 'ਤੇ ਸਿਰਫ ਫਿਲਮ ਹੀ ਰਿਲੀਜ਼ ਨਹੀਂ ਕਰ ਰਹੇ, ਬਲਕਿ ਇਕ ਸਾਰ ਇਕੋ ਸਮੇਂ ਕਰੋੜਾਂ ਘਰਾਂ ਵਿਚ ਆਪਣੀ ਪਹੁੰਚ ਵੀ ਸਥਾਪਿਤ ਕਰ ਰਹੇ ਹਾਂ। 'ਅਦਭੁਤ' 15 ਸਤੰਬਰ ਨੂੰ ਰਾਤ 8 ਵਜੇ ਸੋਨੀ ਮੈਕਸ 'ਤੇ ਰਿਲੀਜ਼ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਰੀਨਾ ਕਪੂਰ ਨੇ HC ਦੇ ਨੋਟਿਸ ਦਾ ਦਿੱਤਾ ਜਵਾਬ, ਕਿਤਾਬ 'ਪ੍ਰੈਗਨੈਂਸੀ ਬਾਈਬਲ' ਨਾਲ ਜੁੜਿਆ ਹੈ ਮਾਮਲਾ
NEXT STORY