ਮੁੰਬਈ (ਬਿਊਰੋ)– ਪਿਛਲੇ ਹਫ਼ਤੇ ਇਕ ਲਾਈਵ ਕੰਸਰਟ ਦੌਰਾਨ ਗਾਇਕਾ ਸੋਫੀਆ ਉਰਿਸਟਾ ਨੇ ਆਪਣੇ ਇਕ ਮਰਦ ਪ੍ਰਸ਼ੰਸਕ ਨੂੰ ਸਟੇਜ ’ਤੇ ਬੁਲਾਇਆ ਤੇ ਉਸ ਦੇ ਚਿਹਰੇ ’ਤੇ ਪਿਸ਼ਾਬ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਾਇਰਲ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੁਰੂ ਕੀਤੀ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦੀ ਸ਼ੂਟਿੰਗ
ਸੋਸ਼ਲ ਮੀਡੀਆ ’ਤੇ ਟ੍ਰੋਲਿੰਗ ਦਾ ਸ਼ਿਕਾਰ ਹੋਈ ਸੋਫੀਆ ਨੇ ਹੁਣ ਇਸ ਹਰਕਤ ਲਈ ਮੁਆਫ਼ੀ ਮੰਗੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਉਸ ਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ।
ਸੋਫੀਆ ਉਰਿਸਟਾ ਨੇ ਇਕ ਬਿਆਨ ’ਚ ਕਿਹਾ, ‘ਮੈਂ ਸਟੇਜ ’ਤੇ ਹਮੇਸ਼ਾ ਆਪਣੀ ਲਿਮਿਟ ’ਚ ਰਹੀ ਹਾਂ ਪਰ ਉਸ ਰਾਤ ਮੈਂ ਆਪਣੀ ਲਿਮਿਟ ਭੁੱਲ ਗਈ। ਮੈਨੂੰ ਮੇਰੇ ਪਰਿਵਾਰ, ਮੇਰੇ ਬੈਂਡ ਤੇ ਮੇਰੇ ਸਾਰੇ ਪ੍ਰਸ਼ੰਸਕਾਂ ਵਲੋਂ ਪਿਆਰ ਕੀਤਾ ਗਿਆ ਹੈ। ਮੈਨੂੰ ਮੰਨਣਾ ਪਵੇਗਾ ਕਿ ਮੇਰਾ ਪਿਸ਼ਾਬ ਸਟੰਟ ਸਹੀ ਨਹੀਂ ਸੀ। ਮੈਂ ਇਸ ਲਈ ਮੁਆਫ਼ੀ ਮੰਗਦੀ ਹਾਂ, ਮੇਰਾ ਮਤਲਬ ਲੋਕਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।’
ਗਾਇਕ ਦੇ ਬੈਂਡ ‘ਬ੍ਰਾਸ ਅਗੇਂਸਟ’ ਨੇ ਵੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ। ਬੈਂਡ ਨੇ ਆਪਣੇ ਟਵਿਟਰ ਹੈਂਡਲ ’ਤੇ ਲਿਖਿਆ, ‘ਸੋਫੀਆ ਉਰਿਸਟਾ ਬਹੁਤ ਉਤਸ਼ਾਹਿਤ ਸੀ। ਸਾਨੂੰ ਇਸ ਦੀ ਉਮੀਦ ਵੀ ਨਹੀਂ ਸੀ। ਹਾਲਾਂਕਿ ਤੁਸੀਂ ਲੋਕ ਇਸ ਤਰ੍ਹਾਂ ਦੀ ਘਟਨਾ ਨੂੰ ਸਾਡੇ ਸ਼ੋਅ ’ਚ ਦੁਬਾਰਾ ਕਦੇ ਨਹੀਂ ਦੇਖੋਗੇ। ਇਹ ਸਾਰੀ ਘਟਨਾ ਅਣਚਾਹੀ ਸੀ।’
11 ਨਵੰਬਰ ਨੂੰ ਇਕ ਲਾਈਵ ਕੰਸਰਟ ਦੌਰਾਨ ਵਾਇਰਲ ਹੋਈ ਇਕ ਵੀਡੀਓ ’ਚ ਸੋਫੀਆ ਨੂੰ ਆਪਣੀ ਪੈਂਟ ਲਾਹ ਕੇ ਇਕ ਪ੍ਰਸ਼ੰਸਕ ਦੇ ਮੂੰਹ ’ਤੇ ਪਿਸ਼ਾਬ ਕਰਦੇ ਦੇਖਿਆ ਜਾ ਸਕਦਾ ਹੈ। ਇਸ ਘਟਨਾ ਦੀ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੰਜਾਬੀ ਗਾਣੇ 'ਤੇ ਮਸਤੀ ਕਰਦੇ ਨਜ਼ਰ ਆਏ ਵਿੱਕੀ ਕੌਸ਼ਲ, ਵੀਡੀਓ ਹੋਈ ਵਾਇਰਲ
NEXT STORY