ਮੁੰਬਈ (ਬਿਊਰੋ)– ਨੈੱਟਫਲਿਕਸ ਦੀ ਦੱਖਣੀ ਕੋਰੀਆਈ ਵੈੱਬ ਸੀਰੀਜ਼ ‘ਸਕੁਆਡ ਗੇਮ’ ਦਾ ਦੁਨੀਆ ਭਰ ’ਚ ਅਜਿਹਾ ਪਰਛਾਵਾਂ ਹੈ ਕਿ ਲੋਕਾਂ ਨੇ ਇਸ ਨੂੰ ਦੇਖਣ ਲਈ 3 ਅਰਬ ਮਿੰਟ ਯਾਨੀ ਕਰੀਬ 5 ਹਜ਼ਾਰ ਸਾਲ ਬਿਤਾਏ। ਇਸ ਸੀਰੀਜ਼ ਨੇ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਸੀਰੀਜ਼ ’ਚ ਆਪਣੀ ਜਗ੍ਹਾ ਬਣਾ ਲਈ ਹੈ। ਇਹ ਅੰਕੜਾ 4 ਅਕਤੂਬਰ ਦੇ ਹਫ਼ਤੇ ਦਾ ਹੈ। ਨੀਲਸਨ ਸਟ੍ਰੀਮਿੰਗ ਕੰਟੈਂਟ ਰੇਟਿੰਗ ਨੇ ਇਹ ਅੰਕੜਾ ਜਾਰੀ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : 'ਸੂਰਿਆਵੰਸ਼ੀ' ਦੀ ਸਫ਼ਲਤਾ ਵੇਖ ਅਕਸ਼ੈ ਕੁਮਾਰ ਨੇ ਕਰ ਦਿੱਤੀ ਅਜਿਹੀ ਹਰਕਤ, ਹੱਥ ਜੋੜ ਕੇ ਮੰਗਣੀ ਪਈ ਮੁਆਫ਼ੀ
ਤੁਹਾਨੂੰ ਦੱਸ ਦੇਈਏ ਕਿ ‘ਸਕੁਆਡ ਗੇਮ’ ਨੂੰ 17 ਸਤੰਬਰ ਨੂੰ ਨੈੱਟਫਲਿਕਸ ’ਤੇ ਸਟ੍ਰੀਮ ਕੀਤਾ ਗਿਆ ਸੀ। ਇਸ ਲੜੀ ਨੂੰ ਭਾਰਤ ’ਚ ਹਿੰਦੀ ’ਚ ਵੀ ਡਬ ਤੇ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਨੈੱਟਫਲਿਕਸ ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ’ਚ ਦੱਸਿਆ ਗਿਆ ਸੀ ਕਿ ‘ਸਕੁਆਡ ਗੇਮ’ ਨੇ ਆਪਣੀ ਰਿਲੀਜ਼ ਤੋਂ ਬਾਅਦ ਪਹਿਲਾਂ ਕੋਰੀਆ ’ਚ ਜ਼ਬਰਦਸਤ ਪ੍ਰਸਿੱਧੀ ਹਾਸਲ ਕੀਤੀ ਤੇ ਫਿਰ ਇਸ ਸ਼ੋਅ ਨੇ ਦੁਨੀਆ ਭਰ ’ਚ ਅਜਿਹਾ ਰੰਗ ਲਿਆ ਕਿ ਇਹ ਨੈੱਟਫਲਿਕਸ ਦੇ ਇਤਿਹਾਸ ਦਾ ਸਭ ਤੋਂ ਵੱਡਾ ਸ਼ੋਅ ਬਣ ਗਿਆ।
ਇਸ ਦੇ ਰਿਲੀਜ਼ ਹੋਣ ਦੇ ਚਾਰ ਹਫ਼ਤਿਆਂ ਅੰਦਰ ਸ਼ੋਅ ਨੂੰ ਦੁਨੀਆ ਭਰ ’ਚ 142 ਮਿਲੀਅਨ ਜਾਂ 14.2 ਮਿਲੀਅਨ ਘਰਾਂ ਦੁਆਰਾ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਨੈੱਟਫਲਿਕਸ ਨੇ ਦੱਸਿਆ ਸੀ ਕਿ ਸ਼ੋਅ ਨੂੰ 25 ਦਿਨਾਂ ’ਚ 111 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਇਸ ਰਿਪੋਰਟ ਦੇ ਅਨੁਸਾਰ ਟੈੱਡ ਲਾਸੋ ਦਾ ਦੂਜਾ ਸੀਜ਼ਨ ਵੀ ਐੱਪਲ ਟੀ. ਵੀ. ’ਤੇ ਪ੍ਰਸਾਰਿਤ ਵੀਡੀਓ ਆਨ ਡਿਮਾਂਡ ਪ੍ਰੋਗਰਾਮਾਂ ਦੀ ਸੂਚੀ ’ਚ ਚੋਟੀ ਦੇ 10 ’ਚ ਦਾਖ਼ਲ ਹੋ ਗਿਆ ਹੈ। ਡਿਜ਼ਨੀ ਪਲੱਸ ਦੀ ‘ਬਲੈਕ ਵਿਡੋ’ ਫ਼ਿਲਮ ਸ਼੍ਰੇਣੀਆਂ ’ਚ ਪਹਿਲੇ ਸਥਾਨ ’ਤੇ ਰਹੀ। ਇਹ ਫ਼ਿਲਮ 9 ਜੁਲਾਈ ਨੂੰ ਪ੍ਰਸਾਰਿਤ ਕੀਤੀ ਗਈ ਸੀ। ਇਹ 676 ਮਿਲੀਅਨ ਮਿੰਟਾਂ ਨਾਲ ਪੰਜਵੀਂ ਸਭ ਤੋਂ ਵੱਧ ਸਟ੍ਰੀਮ ਕੀਤੀ ਗਈ ਫ਼ਿਲਮ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਸੂਰਿਆਵੰਸ਼ੀ' ਦੀ ਸਫ਼ਲਤਾ ਵੇਖ ਅਕਸ਼ੈ ਕੁਮਾਰ ਨੇ ਕਰ ਦਿੱਤੀ ਅਜਿਹੀ ਹਰਕਤ, ਹੱਥ ਜੋੜ ਕੇ ਮੰਗਣੀ ਪਈ ਮੁਆਫ਼ੀ
NEXT STORY