ਐਂਟਰਟੇਨਮੈਂਟ ਡੈਸਕ- ਅਦਾਕਾਰਾ ਸ਼੍ਰੀਲੀਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਵੇਖਦੇ ਹੀ ਵੇਖਦੇ ਵਾਇਰਲ ਹੋ ਗਈਆਂ। ਤਸਵੀਰਾਂ ਵਿਚ ਅਦਾਕਾਰ ਨੇ ਨੀਲੇ ਰੰਗ ਦੀ ਸਾੜੀ ਪਹਿਨੀ ਹੋਈ ਹੈ, ਜਿਨ੍ਹਾਂ ਤੋਂ ਉਸਦੇ ਪ੍ਰਸ਼ੰਸਕ ਆਪਣੀਆਂ ਅੱਖਾਂ ਨਹੀਂ ਹਟਾ ਪਾ ਰਹੇ ਹਨ।

ਸਾੜੀ ਦੇ ਨਾਲ, ਸ਼੍ਰੀਲੀਲਾ ਨੇ ਮੈਚਿੰਗ ਲੰਬੇ ਝੁਮਕੇ ਵੀ ਪਹਿਨੇ ਹਨ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਉਸ ਦਾ ਮੇਕਅੱਪ ਉਸ ਦੀ ਸੁੰਦਰਤਾ ਨੂੰ ਹੋਰ ਵਧਾ ਰਿਹਾ ਹੈ।

ਇੱਥੇ ਦੱਸ ਦੇਈਏ ਕਿ ਸ਼੍ਰੀਲੀਲਾ ਜਲਦੀ ਹੀ ਕਾਰਤਿਕ ਆਰੀਅਨ ਦੇ ਨਾਲ ਇੱਕ ਫਿਲਮ ਵਿੱਚ ਨਜ਼ਰ ਆਵੇਗੀ, ਜੋ ਦੀਵਾਲੀ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਰੂਪਾਲੀ ਗਾਂਗੂਲੀ-ਆਇਸ਼ਾ ਨਹੀਂ ਸਗੋਂ ਇਹ ਅਦਾਕਾਰਾ ਬਣੀ ਨੰਬਰ 1, ਦੇਖੋ ਟਾਪ 10 ਦੀ ਲਿਸਟ
NEXT STORY