ਤਿਰੁਮਾਲਾ (ਬਿਊਰੋ) - ਅਦਾਕਾਰ ਸ਼ਾਹਰੁਖ ਖਾਨ (58) ਨੇ ਆਪਣੀ ਬਹੁ-ਉਡੀਕ ਫ਼ਿਲਮ ‘ਜਵਾਨ’ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਤਿਰੁਪਤੀ ਜ਼ਿਲ੍ਹੇ ਦੇ ਪਹਾੜੀ ਸ਼ਹਿਰ ਤਿਰੁਮਾਲਾ ਵਿਚ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਪੂਜਾ ਕੀਤੀ।
ਸ਼ਾਹਰੁਖ ਦੇ ਨਾਲ ਉਨ੍ਹਾਂ ਦੀ ਧੀ ਸੁਹਾਨਾ ਖ਼ਾਨ, ਫ਼ਿਲਮ 'ਚ ਉਨ੍ਹਾਂ ਦੀ ਸਹਿ-ਕਲਾਕਾਰ ਨਯਨਤਾਰਾ ਅਤੇ ਅਦਾਕਾਰਾ ਦੇ ਪਤੀ ਅਤੇ ਫਿਲਮਕਾਰ ਵਿਗਨੇਸ਼ ਸ਼ਿਵਨ ਅਤੇ ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰ ਵੀ ਮੰਦਰ ਪਹੁੰਚੇ। ਸ਼ਾਹਰੁਖ ਖ਼ਾਨ ਮੰਦਰ ’ਚ ਚਿੱਟੇ ਕੁੜਤੇ-ਪਜਾਮੇ ਵਿਚ ਨਜ਼ਰ ਆਏ। ਉਨ੍ਹਾਂ ਨੇ ਪਹਿਲਾਂ ਝੰਡੇ ਦੀ ਪੂਜਾ ਕੀਤੀ ਅਤੇ ਫਿਰ ਭਗਵਾਨ ਵੈਂਕਟੇਸ਼ਵਰ ਦੀ।
ਦੱਸ ਦਈਏ ਕਿ 'ਜਵਾਨ' ਇਕ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜਿਸ ਨੂੰ ਸਾਊਥ ਦੇ ਨਿਰਦੇਸ਼ਕ ਐਟਲੀ ਨੇ ਨਿਰਦੇਸ਼ਿਤ ਕੀਤਾ ਹੈ। ਉਹ ਫ਼ਿਲਮ ਦਾ ਸਹਿ-ਲੇਖਕ ਵੀ ਹੈ। ਇਹ ਉਸ ਦੀ ਪਹਿਲੀ ਹਿੰਦੀ ਫ਼ਿਲਮ ਹੈ। ਇਸ ਨੂੰ ਗੌਰੀ ਖ਼ਾਨ ਅਤੇ ਗੌਰਵ ਵਰਮਾ ਨੇ 'ਰੈੱਡ ਚਿੱਲੀਜ਼ ਇੰਟਰਟੇਨਮੈਂਟ' ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਦੋਹਰੀ ਭੂਮਿਕਾ 'ਚ ਹੈ। ਉਸ ਤੋਂ ਇਲਾਵਾ ਨਯਨਤਾਰਾ, ਵਿਜੈ ਸੇਤੁਪਤੀ, ਦੀਪਿਕਾ ਪਾਦੁਕੋਣ, ਪ੍ਰਿਆਮਣੀ ਅਤੇ ਸਾਨਯਾ ਮਲਹੋਤਰਾ ਵੀ ਇਸ ਫ਼ਿਲਮ ਦਾ ਹਿੱਸਾ ਹਨ।
ਦੱਸਣਯੋਗ ਹੈ ਕਿ ਵੈਂਕਟੇਸ਼ਵਰ ਮੰਦਰ ਤੋਂ ਪਹਿਲਾਂ ਸ਼ਾਹਰੁਖ ਖ਼ਾਨ ਨੇ ਜੰਮੂ ਜਾ ਕੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕੀਤੇ ਸਨ। ਉਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ 'ਚ ਉਸ ਨੇ ਚਿਹਰੇ ਨੂੰ ਹੁੱਡੀ ਅਤੇ ਮਾਸਕ ਨਾਲ ਢੱਕਿਆ ਹੋਇਆ ਹੈ। ਉਸ ਦੇ ਨਾਲ ਕਾਫ਼ੀ ਸਕਿਉਰਿਟੀ ਸੀ। ਉਹ 'ਪਠਾਨ' ਦੀ ਰਿਲੀਜ਼ ਤੋਂ ਪਹਿਲਾਂ ਵੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਗਿਆ ਸੀ।
ਕਰਨ ਔਜਲਾ ਦੀ ਐਲਬਮ ‘ਮੇਕਿੰਗ ਮੈਮਰੀਜ਼’ ਦਾ ਗੀਤ ‘ਜੀ ਨੀ ਲੱਗਦਾ’ ਰਿਲੀਜ਼ (ਵੀਡੀਓ)
NEXT STORY