ਨਵੀਂ ਦਿੱਲੀ (ਬਿਊਰੋ)– ਸ਼ੁੱਕਰਵਾਰ ਦੀ ਰਾਤ ਕਾਮੇਡੀਅਨ ਮੁਨਵਰ ਫਾਰੂਕੀ ਤੇ ਚਾਰ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਇਕਲਵਿਆ ਸਿੰਘ ਗੌਰ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੰਜਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਤੁਕੋਗੰਜ ਪੁਲਸ ਥਾਣੇ ਦੇ ਇੰਚਾਰਜ ਕਮਲੇਸ਼ ਸ਼ਰਮਾ ਨੇ ਦਿੱਤੀ ਹੈ।
ਮੁਨਵਰ ਫਾਰੂਕੀ ਗੁਜਰਾਤ ਦਾ ਕਾਮੇਡੀਅਨ ਹੈ। ਉਸ ਨੂੰ ਇਕ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਹਿੰਦੂ ਦੇਵੀ-ਦੇਵਤਿਆਂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਪਮਾਨ ਕਰਦਿਆਂ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
ਪੁਲਸ ਨੇ ਕਿਹਾ ਕਿ ਇੰਦੌਰ ’ਚ ਸ਼ੁੱਕਰਵਾਰ ਨੂੰ ਕੈਫੇ 56 ਦੁਕਾਨ ਏਰੀਏ ’ਚ ਇਕ ਕਾਮੇਡੀ ਸ਼ੋਅ ਰੱਖਿਆ ਗਿਆ ਸੀ। ਇਕਲਵਿਆ ਸਿੰਘ ਨੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਸ਼ੋਅ ਦੇਖਣ ਗਏ ਸੀ। ਉਥੇ ਕਾਮੇਡੀਅਨ ਨੇ ਇਤਰਾਜ਼ਯੋਗ ਟਿੱਪਣੀ ਕੀਤੀ। ਇਸ ਦੇ ਚੱਲਦਿਆਂ ਉਥੇ ਵਿਵਾਦ ਵੀ ਹੋਇਆ। ਇਸ ਤੋਂ ਬਾਅਦ ਇਕਲਵਿਆ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ ਹੈ।
ਕਮਲੇਸ਼ ਸ਼ਰਮਾ ਦਾ ਕਹਿਣਾ ਹੈ ਕਿ ਮੁਨਵਰ ਫਾਰੂਕੀ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ। ਇਕਲਵਿਆ ਸਿੰਘ ਗੌਰ ਨੇ ਕਾਮੇਡੀ ਸ਼ੋਅ ਦਾ ਵਿਵਾਦਿਤ ਵੀਡੀਓ ਵੀ ਦਿੱਤਾ ਹੈ। ਹੁਣ ਪੰਜਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਹਿੰਦੂ ਦੇਵੀ-ਦੇਵਤਿਆਂ ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਚਾਰ ਹੋਰ ਦੋਸ਼ੀਆਂ ਦੇ ਨਾਂ ਐਡਵਿਨ ਐਂਥੋਨੀ, ਪ੍ਰਖਰ ਵਿਯਾਸ, ਪ੍ਰਿਯਮ ਵਿਯਾਸ ਤੇ ਨਲਿਨ ਯਾਦਵ ਹਨ। ਸਾਰਿਆਂ ਨੂੰ ਆਈ. ਪੀ. ਸੀ. ਦੀ ਧਾਰਾ 295 ਏ ਤੇ 269 ਦੇ ਅੰਤਰਗਤ ਗ੍ਰਿਫਤਾਰ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਹੁਣ ਜੇ. ਐੱਨ. ਯੂ. ਵਿਦਿਆਰਥੀਆਂ ਦਾ ਸਮਰਥਨ ਕਰਨ ਵਾਲੇ ਕਲਾਕਾਰਾਂ ਨੂੰ ਕੰਗਨਾ ਨੇ ਦੱਸਿਆ ਅੱਤਵਾਦੀ
NEXT STORY