ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ 'ਤੇ ਖ਼ੂਬ ਐਕਟਿਵ ਰਹਿੰਦੀ ਹੈ। ਸੁਹਾਨਾ ਪ੍ਰਸ਼ੰਸਕ ਦੇ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਸੁਹਾਨਾ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ।

ਤਸਵੀਰ 'ਚ ਸੁਹਾਨਾ ਬਲੈਕ ਕਰਾਪ ਟਾਪ ਅਤੇ ਬਰਾਊਨ ਪੈਂਟ 'ਚ ਨਜ਼ਰ ਆ ਰਹੀ ਹੈ। ਸੁਹਾਨਾ ਆਪਣੇ ਆਲੀਸ਼ਾਨ ਅਪਾਰਟਮੈਂਟ 'ਚ ਸੋਫੇ 'ਤੇ ਲੇਟ ਕੇ ਬਾਲਕਨੀ ਤੋਂ ਬਾਹਰ ਬੱਦਲਾਂ ਨੂੰ ਦੇਖਦੇ ਹੋਏ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਸੁਹਾਨਾ ਦੀ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਫਿਲਮ 'ਆਰਚੀ' ਨਾਲ ਸੁਹਾਨਾ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਸੁਹਾਨਾ ਨੂੰ ਜੋਯਾ ਅਖਤਰ ਲਾਂਚ ਕਰੇਗੀ। ਇਹ ਫਿਲਮ ਓਟੀਟੀ 'ਤੇ ਰਿਲੀਜ਼ ਹੋਵੇਗੀ। ਸੁਹਾਨਾ ਇਨੀਂ ਦਿਨੀਂ ਅਮਰੀਕਾ 'ਚ ਪੜ੍ਹਾਈ ਕਰ ਰਹੀ ਹੈ। ਇਸ ਤੋਂ ਬਾਅਦ ਸੁਹਾਨਾ ਐਕਟਿੰਗ ਦੀ ਦੁਨੀਆ 'ਚ ਕਦਮ ਰੱਖੇਗੀ। 'ਦਿ ਗ੍ਰੇਅ ਪਾਰਟ ਆਫ ਫੁੱਲ' ਸ਼ਾਰਟ ਫਿਲਮ 'ਚ ਸੁਹਾਨਾ ਆਪਣੀ ਐਕਟਿੰਗ ਦਾ ਹੁਨਰ ਦਿਖਾ ਚੁੱਕੀ ਹੈ।
ਆਲੀਸ਼ਾਨ ਮਹਿਲ ਤੋਂ ਘੱਟ ਨਹੀਂ ਹੈ ਸੋਨਮ ਕਪੂਰ ਦਾ ਲੰਡਨ ਵਾਲਾ ਬੰਗਲਾ, ਵੇਖੋ ਤਸਵੀਰਾਂ
NEXT STORY