ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਸੰਗੀਤ ਨਿਰਦੇਸ਼ਕ ਸੁੱਖੀ ਮਿਊਜ਼ੀਕਲ ਡਾਕਟਰਜ਼ ਆਪਣੇ ਨਵੇਂ ਗੀਤ ‘ਕੋਕੋ’ ਨਾਲ ਦਰਸ਼ਕਾਂ ਦਾ ਰੂ-ਬ-ਰੂ ਹੋ ਗਏ ਹਨ। ਗੀਤਕਾਰ ਜਾਨੀ ਤੇ ਸੁੱਖੀ ਦੀ ਜੋੜੀ ‘ਕੋਕਾ’ ਦੀ ਸਫਲਤਾ ਤੋਂ ਬਾਅਦ ‘ਕੋਕੋ’ ਗੀਤ ਨਾਲ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਰਾਖੀ ਸਾਵੰਤ ਨਹੀਂ, ਤਸਵੀਰ ’ਚ ਨਜ਼ਰ ਆ ਰਹੀ ਇਹ ਮਹਿਲਾ ਹੈ ਰਿਤੇਸ਼ ਦੀ ਅਸਲੀ ਪਤਨੀ, ਸੱਚ ਆਇਆ ਸਾਹਮਣੇ
ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ ਤੇ ਗਾਇਆ ਤੇ ਮਿਊਜ਼ਿਕ ਖ਼ੁਦ ਸੁੱਖੀ ਦਿੱਤਾ ਹੈ। ਇਕ ਵਾਰ ਫਿਰ ਤੋਂ ਬੀਟ ਸੌਂਗ ਨਾਲ ਉਹ ਦਰਸ਼ਕਾਂ ਦਾ ਦਿਲ ਜਿੱਤਦੇ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਬਾਅਦ ਰੱਜ ਕੇ ਦੇਖਿਆ ਜਾ ਰਿਹਾ ਹੈ।
ਗਾਣੇ ਦੀ ਮਿਊਜ਼ਿਕ ਵੀਡੀਓ ਵੀ ਸ਼ਾਨਦਾਰ ਹੈ। ਵੀਡੀਓ ’ਚ ਸੁੱਖੀ ਨਾਲ ਸ਼ਵੇਤਾ ਸ਼ਰਧਾ ਤੇ ਸ਼ੈਲੇਸ਼ ਪਾਂਡੇ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਦੇਸੀ ਮੈਲੋਡੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।
ਦੱਸ ਦੇਈਏ ਕਿ ਸੁੱਖੀ ‘ਸਨਾਈਪਰ’, ‘ਸੁਸਾਈਡ’, ‘ਜੈਗੂਆਰ’, ‘ਕੁੜੀਏ ਸਨੈਪਚੈਟ ਵਾਲੀਏ’, ‘ਆਲ ਬਲੈਕ’, ‘ਕੋਕਾ’, ‘ਸੁਪਰਸਟਾਰ’ ਤੇ ‘ਵੀਡੀਓ ਬਣਾ ਦੇ’ ਵਰਗੇ ਕਈ ਸ਼ਾਨਦਾਰ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ’ਚ ਆਪਣੇ ਮਿਊਜ਼ਿਕ ਦਾ ਤੜਕਾ ਵੀ ਲਗਾ ਚੁੱਕੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿੱਕੀ-ਕੈਟਰੀਨਾ ਦੇ ਵਿਆਹ ‘ਚ ਸ਼ਾਮਲ ਹੋਏ ਮਹਿਮਾਨਾਂ ਨੂੰ ਮਿਲੇ ਖ਼ਾਸ ਤੋਹਫ਼ੇ, ਤਸਵੀਰਾਂ ਵਾਇਰਲ
NEXT STORY