ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਤੇ ਗੁਰਲੇਜ਼ ਅਖ਼ਤਰ ਦੋਵੇਂ ਹੀ ਪੰਜਾਬੀ ਇੰਡਸਟਰੀ ਦੀਆਂ ਸਟਾਰ ਹਨ। ਦੋਵਾਂ ਨੇ ਆਪਣੇ ਗਾਇਕੀ ਕਰੀਅਰ ਦੌਰਾਨ ਸ਼ਾਨਦਾਰ ਗੀਤ ਇੰਡਸਟਰੀ ਦੀ ਝੋਲੀ ਪਾਏ ਹਨ। ਹਾਲ ਹੀ 'ਚ ਸੁਨੰਦਾ ਤੇ ਗੁਰਲੇਜ਼ ਇਕੱਠੀਆਂ ਨਜ਼ਰ ਆਈਆਂ ਹਨ, ਜਿਸ ਤੋਂ ਬਾਅਦ ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਹਨ ਕੀ ਇਹ ਦੋਵੇਂ ਕਿਸੇ ਪ੍ਰੋਜੈਕਟ 'ਚ ਇਕੱਠੀਆਂ ਨਜ਼ਰ ਆਉਣ ਵਾਲੀਆਂ ਹਨ। ਗੁਰਲੇਜ਼ ਤੇ ਸੁਨੰਦਾ ਦੋਵਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਦੋਵੇਂ ਕਿਸੇ ਪਾਰਟੀ ਦੌਰਾਨ ਇਕੱਠੀਆਂ ਹੋਈਆਂ ਹਨ।

ਦੱਸ ਦਈਏ ਕਿ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਗੁਰਲੇਜ਼ ਅਖ਼ਤਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦੋਵੇਂ ਗਾਇਕਾਵਾਂ ਤਸਵੀਰ 'ਚ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ। ਇਸ ਦੌਰਾਨ ਦੋਵਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨੇ ਹੋਏ ਹਨ।

ਸੁਨੰਦਾ ਤੇ ਗੁਰਲੇਜ਼ ਨੇ ਤਸਵੀਰ 'ਚ ਇੱਕ-ਦੂਜੇ ਦਾ ਹੱਥ ਫੜਿਆ ਹੋਇਆ ਹੈ ਅਤੇ ਕੈਮਰੇ ਸਾਹਮਣੇ ਦੋਵੇਂ ਸਮਾਈਲ ਕਰਦੀਆਂ ਦਿਖਾਈ ਦੇ ਰਹੀਆਂ ਹਨ। ਸੁਨੰਦਾ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਗੁਰਲੇਜ਼ ਅਖ਼ਤਰ ਜੀ ਨੂੰ ਪਿਆਰ ਤੇ ਸਤਿਕਾਰ।'

ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਗੁਰਲੇਜ਼ ਅਖ਼ਤਰ ਨੇ ਵੀ ਸੁਨੰਦਾ ਸ਼ਰਮਾ ਦੀ ਇਸ ਪੋਸਟ 'ਤੇ ਸ਼ਾਨਦਾਰ ਰਿਐਕਸ਼ਨ ਦਿੱਤਾ ਹੈ। ਗੁਰਲੇਜ਼ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇਸ ਤਸਵੀਰ ਨੂੰ ਰੀਪੋਸਟ ਕੀਤਾ ਅਤੇ ਕੈਪਸ਼ਨ 'ਚ ਲਿਖਿਆ, ''ਲਵ ਯੂ ਸਿਸਟਰ।'' ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਗਾਇਕਾਵਾਂ ਆਪਸ 'ਚ ਚੰਗੀ ਬੌਂਡਿੰਗ ਸ਼ੇਅਰ ਕਰਦੀਆਂ ਹਨ।

ਸੁਨੰਦਾ ਸ਼ਰਮਾ ਤੇ ਗੁਰਲੇਜ਼ ਅਖ਼ਤਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੁਨੰਦਾ ਨੇ ਹਾਲ ਹੀ 'ਚ 'ਦਿਲ ਮੰਗਦਾ' ਗੀਤ ਦਾ ਐਲਾਨ ਕੀਤਾ ਸੀ ਪਰ ਕਿਸੇ ਕਾਰਨ ਗਾਇਕਾ ਨੇ ਗੀਤ ਦੀ ਰਿਲੀਜ਼ਿੰਗ ਡੇਟ ਮੁਲਤਵੀ ਕਰ ਦਿੱਤੀ ਸੀ। ਦੂਜੇ ਪਾਸੇ ਗੁਰਲੇਜ਼ ਅਖ਼ਤਰ ਦਾ ਹਾਲ ਹੀ 'ਚ ਕਰਨ ਔਜਲਾ ਨਾਲ ਗੀਤ ਰਿਲੀਜ਼ ਹੋਇਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
‘KGF’ ਤੇ ‘ਕਾਂਤਾਰਾ’ ਬਣਾਉਣ ਵਾਲੇ ਹੋਮਬਾਲੇ ਫ਼ਿਲਮਜ਼ ਨਾਲ ਕੰਮ ਕਰਨਗੇ ਸ਼ਾਹਰੁਖ
NEXT STORY