ਮੁੰਬਈ (ਬਿਊਰੋ) - ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਸੁਨੀਲ ਗਰੋਵਰ ਦੀ ਆਉਣ ਵਾਲੀ ਵੈੱਬ ਸੀਰੀਜ਼ 'ਸਨਫਲਾਵਰ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਅਦਾਕਾਰ ਸੁਨੀਲ ਗਰੋਵਰ ਇਸ ਵੈੱਬ ਸੀਰੀਜ਼ ਵਿਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਭਿਨੇਤਾ ਨੇ ਵੈੱਬ ਸੀਰੀਜ਼ ਦਾ ਟਰੇਲਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਨਾਲ ਸਾਂਝਾ ਕੀਤਾ ਹੈ। ਸੁਨੀਲ ਤੋਂ ਇਲਾਵਾ ਫ਼ਿਲਮ ਇੰਡਸਟਰੀ ਦੇ ਕਈ ਮਸ਼ਹੂਰ ਚਿਹਰੇ ਟਰੇਲਰ 'ਚ ਨਜ਼ਰ ਆ ਰਹੇ ਹਨ। ਵੈੱਬ ਸੀਰੀਜ਼ ਨੂੰ ਅਸ਼ੀਸ਼ ਵਿਦਿਆਰਥੀ, ਰਣਵੀਰ ਸ਼ੋਰੀ ਅਤੇ ਸੋਨਾਲੀ ਨਗਰਾਣੀ ਵਰਗੇ ਮਸ਼ਹੂਰ ਅਦਾਕਾਰਾਂ ਦਾ ਸਮਰਥਨ ਮਿਲਿਆ ਹੈ।
ਦੱਸ ਦਈਏ ਕਿ ਸੁਨੀਲ ਗਰੋਵਰ ਨੇ ਸੋਨੂੰ ਨਾਮ ਦੇ ਇੱਕ ਸੇਲਜ਼ਮੈਨ ਦੀ ਭੂਮਿਕਾ ਨਿਭਾਈ ਹੈ। ਇਸ ਵੈੱਬ ਸੀਰੀਜ਼ ਵਿਚ ਉਹ ਵੱਖਰੇ ਅੰਦਾਜ਼ ਵਿਚ ਡਾਇਲਾਗ ਬੋਲਦੇ ਹੋਏ ਦਿਖਾਈ ਦੇਣਗੇ।
ਵੈੱਬ ਸੀਰੀਜ਼ ਦਾ ਟਰੇਲਰ ਇਸ ਨੂੰ ਇਕ ਸਸਪੈਂਸ ਫ਼ਿਲਮ ਵਾਂਗ ਮਹਿਸੂਸ ਕਰਵਾਉਂਦਾ ਹੈ। ਕਹਾਣੀ ਸੁਨੀਲ ਗਰੋਵਰ ਦੇ ਕਿਰਦਾਰ ਦੁਆਲੇ ਬੁਣੀ ਹੋਈ ਹੈ, ਜੋ ਕਿਸੇ ਨਾ ਕਿਸੇ ਮਾਮਲੇ ਵਿਚ ਸ਼ੱਕੀ ਹੈ। ਰਣਵੀਰ ਸ਼ੋਰੀ ਇਕ ਪੁਲਸ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਕਤਲ ਦੇ ਭੇਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਕਾਸ ਬਹਿਲ ਦੁਆਰਾ ਬਣਾਈ ਗਈ ਇਹ ਵੈੱਬ ਸੀਰੀਜ਼ 11 ਜੂਨ ਨੂੰ ਓਟੀਟੀ ਪਲੇਟਫਾਰਮ 'ਜੀ 5' ਤੇ ਆਵੇਗੀ।
ਵੈੱਬ ਸੀਰੀਜ਼ 'ਸਨਫਲਾਵਰ' ਦੇ ਗਹਿਰੇ ਰਾਜ਼ ਹਨ। ਅਜਿਹਾ ਲੱਗਦਾ ਹੈ ਕਿ ਗਰੋਵਰ ਇੱਕ ਸ਼ੱਕੀ ਬੇਕਸੂਰਤਾ ਨਾਲ ਇੱਕ ਹਉਮੈ ਨੂੰ ਪੇਸ਼ ਕਰ ਰਿਹਾ ਹੈ। ਸੁਨੀਲ ਗਰੋਵਰ ਦੇ ਮਜ਼ਾਕੀਆ ਚੁਟਕਲੇ ਇਸ ਵੈੱਬ ਸੀਰੀਜ਼ ਵਿਚ ਨਹੀਂ ਨਜ਼ਰ ਆਉਣਗੇ। ਇਸ ਵੈੱਬ ਸੀਰੀਜ਼ ਵਿਚ ਕੁੱਲ ਅੱਠ ਐਪੀਸੋਡ ਹਨ। ਵਿਕਾਸ ਬਹਿਲ ਨੇ ਰਾਹੁਲ ਸੇਨਗੁਪਤਾ ਨਾਲ ਵੈੱਬ ਸੀਰੀਜ਼ ਵਿਚ ਲਿਖਿਆ ਅਤੇ ਸਹਿ-ਨਿਰਦੇਸ਼ਨ ਕੀਤਾ ਹੈ।
ਜਲਸਾ ਤੇ ਪ੍ਰਤੀਕਸ਼ਾ ਤੋਂ ਬਾਅਦ ਅਮਿਤਾਭ ਬੱਚਨ ਨੇ ਖਰੀਦਿਆ ਇਕ ਹੋਰ ਮਹਿੰਗਾ ਘਰ, ਗੁਆਂਢਣ ਹੈ ਸੰਨੀ ਲਿਓਨੀ
NEXT STORY