ਚੰਡੀਗੜ੍ਹ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਦੀ ਹਾਲਤ ਕੁਝ ਦਿਨਾਂ ਤੋਂ ਠੀਕ ਨਹੀਂ ਹੈ। 16 ਸਤੰਬਰ ਨੂੰ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਪਟਿਆਲਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸਾਹ ਲੈਣ ’ਚ ਤਕਲੀਫ ਤੇ ਛਾਤੀ ’ਚ ਦਰਦ ਕਾਰਨ ਉਨ੍ਹਾਂ ਨੂੰ ਬਾਅਦ ’ਚ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਕਿਵੇਂ ਹੋਈ ਰਾਜੂ ਸ਼੍ਰੀਵਾਸਤਵ ਦੀ ਮੌਤ? ਸਭ ਠੀਕ ਹੋ ਰਿਹਾ ਸੀ ਤਾਂ ਅਚਾਨਕ ਕੀ ਹੋ ਗਿਆ?
ਜਿਥੇ ਪਟਿਆਲਾ ਵਿਖੇ ਐੱਮ. ਪੀ. ਪਰਨੀਤ ਕੌਰ ਸਿੱਧੂ ਮੂਸੇ ਵਾਲਾ ਦਾ ਹਾਲ-ਚਾਲ ਪੁੱਛਣ ਪਹੁੰਚੇ, ਉਥੇ ਹੁਣ ਪੀ. ਜੀ. ਆਈ. ’ਚ ਬੀ. ਜੇ. ਪੀ. ਲੀਡਰ ਸੁਨੀਲ ਜਾਖੜ ਤੇ ਪਰਮਿੰਦਰ ਸਿੰਘ ਬਰਾੜ ਨੇ ਅੱਜ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ।
ਦੱਸ ਦੇਈਏ ਕਿ ਬਲਕੌਰ ਸਿੰਘ ਦੀ ਸਿਹਤ ਨੂੰ ਲੈ ਕੇ ਫਿਲਹਾਲ ਪੀ. ਜੀ. ਆਈ. ਵਲੋਂ ਕੋਈ ਬਿਆਨ ਸਾਂਝਾ ਨਹੀਂ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਹਿਲੀ ਨਜ਼ਰ ’ਚ ਸ਼ਿਖਾ ’ਤੇ ਫਿਦਾ ਹੋ ਗਏ ਸਨ ਰਾਜੂ ਸ਼੍ਰੀਵਾਸਤਵ, 29 ਸਾਲ ਦੇ ਸਫਰ ਮਗਰੋਂ ਛੁੱਟਿਆ ਸਾਥ
NEXT STORY