ਮੁੰਬਈ- ਦੇਸ਼ ਦੇ ਮਸ਼ਹੂਰ ਕਾਮੇਡੀਅਨਸ ਵਿੱਚੋਂ ਇੱਕ ਸੁਨੀਲ ਪਾਲ ਨੂੰ ਹਾਲ ਹੀ ਵਿੱਚ ਅਗਵਾ ਕਰ ਲਿਆ ਗਿਆ ਸੀ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੇ ਸ਼ੁਭਚਿੰਤਕ ਅਤੇ ਪ੍ਰਸ਼ੰਸਕ ਵੀ ਇਸ ਖਬਰ ਤੋਂ ਕਾਫੀ ਪਰੇਸ਼ਾਨ ਸਨ। ਅਗਵਾਕਾਰਾਂ ਨੇ ਸੁਨੀਲ ਪਾਲ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਪਰ 7.5 ਲੱਖ ਰੁਪਏ ਦੀ ਰਕਮ ਦੇ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਮਾਮਲੇ ਦੀਆਂ ਤਾਰਾਂ ਯੂਪੀ ਦੇ ਮੇਰਠ ਨਾਲ ਜੁੜੀਆਂ ਹੋਈਆਂ ਸਨ ਪਰ ਹੁਣ ਇਸ ਮਾਮਲੇ ਵਿੱਚ ਪੁਲਸ ਨੇ ਇੱਕ ਹੋਰ ਵੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਸ ਅਨੁਸਾਰ ਸੁਨੀਲ ਪਾਲ ਨੂੰ ਅਗਵਾ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਖੁਦ ਨੂੰ ਕਿਡਨੈਪ ਕਰਨ ਦੀ ਸਾਜ਼ਿਸ਼ ਰਚੀ ਸੀ।
ਇਹ ਵੀ ਪੜ੍ਹੋ- ਮਸ਼ਹੂਰ Tv ਸ਼ੋਅ ਦੀ ਅਦਾਕਾਰਾ Deepfake Video ਦੀ ਹੋਈ ਸ਼ਿਕਾਰ
ਇਸ ਮਾਮਲੇ ‘ਤੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਮੇਰਠ ਪੁਲਸ ਨੇ ਕਿਹਾ ਕਿ ਕੋਈ ਅਗਵਾ ਨਹੀਂ ਹੋਇਆ ਸੀ, ਇਹ ਸਭ ਝੂਠ ਸੀ! ਕਾਮੇਡੀਅਨ ਸੁਨੀਲ ਪਾਲ ਨੇ ਖੁਦ ਆਪਣੀ ਕਿਡਨੈਪਿੰਗ ਦੀ ਸਾਜਿਸ਼ ਰਚੀ ਸੀ। ਉਨ੍ਹਾਂ ਦੀ ਫੋਨ ਕਾਲ ਦੀ ਆਡੀਓ ਵੀ ਵਾਇਰਲ ਹੋ ਰਹੀ ਹੈ। ਹੁਣ ਯੂਪੀ ਪੁਲਸ ਕਦੇ ਵੀ ਮੁੰਬਈ ਪੁਲਿਸ ਨਾਲ ਗੱਲ ਕਰਕੇ ਇਸ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ। ਸੁਨੀਲ ਪਾਲ ਦੀ ਆਡੀਓ ਸਾਹਮਣੇ ਆਈ ਹੈ। ਇਸ ਵਿੱਚ ਸੁਣਿਆ ਜਾ ਰਿਹਾ ਹੈ ਕਿ ਮੀਡੀਆ ਅਤੇ ਸਾਈਬਰ ਕ੍ਰਾਈਮ ਦੇ ਲੋਕਾਂ ਨੇ ਮੈਨੂੰ ਫੜ ਲਿਆ ਹੈ, ਮੈਂ ਅਜੇ ਤੱਕ ਕੋਈ ਪੁਲਸ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਇਹ ਵੀ ਪੜ੍ਹੋ- Sonam Bajwa ਹੁਣ ਟਾਈਗਰ ਸ਼ਰਾਫ ਨਾਲ ਕਰੇਗੀ ਰੋਮਾਂਸ
ਖਰੀਦੇ ਸਨ 6 ਲੱਖ ਤੋਂ ਵੱਧ ਦੇ ਗਹਿਣੇ
ਮਾਮਲਾ ਉਦੋਂ ਭਖ ਗਿਆ ਜਦੋਂ ਮੇਰਠ ਦੇ ਦੋ ਸਰਾਫਾ ਵਪਾਰੀਆਂ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਮੁੰਬਈ ਪੁਲਿਸ ਨੇ ਲੈਣ-ਦੇਣ ਦੇ ਸਬੰਧ ਵਿੱਚ ਉਨ੍ਹਾਂ ਦੇ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਿਡਨੈਪਰਸ ਨੇ ਫਿਰੌਤੀ ਦੀ ਰਕਮ ਨਾਲ 6 ਲੱਖ ਰੁਪਏ ਦੇ ਗਹਿਣੇ ਖਰੀਦੇ ਸਨ। ਕਿਡਨੈਪਿੰਗ ਦਿੱਲੀ ਤੋਂ ਕੀਤੀ ਗਈ ਸੀ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਸੁਨੀਲ ਪਾਲ ਵੱਲੋਂ ਦਿੱਤੇ ਪੈਸਿਆਂ ਨਾਲ ਅਗਵਾਕਾਰਾਂ ਨੇ ਗਹਿਣੇ ਖਰੀਦੇ ਸਨ। ਹੁਣ ਇਸ ਮਾਮਲੇ ਵਿੱਚ ਇੱਕ ਵੱਖਰਾ ਐਂਗਲ ਜੁੜ ਗਿਆ ਹੈ। ਸੁਨੀਲ ਪਾਲ ਅਤੇ ਅਗਵਾਕਾਰਾਂ ਵਿਚਾਲੇ ਹੋਈ ਗੱਲਬਾਤ ਵੀ ਸਾਹਮਣੇ ਆਈ ਹੈ। ਇਸ ਗੱਲਬਾਤ ਵਿੱਚ ਸਭ ਕੁਝ ਸਾਫ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਸ਼ਹੂਰ Tv ਸ਼ੋਅ ਦੀ ਅਦਾਕਾਰਾ Deepfake Video ਦੀ ਹੋਈ ਸ਼ਿਕਾਰ
NEXT STORY