ਐਂਟਰਟੇਨਮੈਂਟ ਡੈਸਕ- ਸਟੈਂਡਅੱਪ ਕਾਮੇਡੀਅਨ ਸੁਨੀਲ ਪਾਲ ਪਿਛਲੇ ਕੁਝ ਦਿਨਾਂ ਤੋਂ ਆਪਣੇ ਕਿਡਨੈਪਿੰਗ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਉੱਤਰ ਪ੍ਰਦੇਸ਼ ਦੀ ਮੇਰਠ ਪੁਲਸ ਨੇ ਸੁਨੀਲ ਪਾਲ ਦੇ ਅਗਵਾ ਕਾਂਡ ਦੇ ਪੰਜ ਦੋਸ਼ੀਆਂ 'ਤੇ 25-25 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਖੁਦ ਅਧਿਕਾਰੀ ਨੇ ਦਿੱਤੀ ਹੈ। ਸੀਨੀਅਰ ਸੁਪਰਡੈਂਟ ਵਿਪਿਨ ਤਾਡਾ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਫਰਾਰ ਮੁਲਜ਼ਮਾਂ ਨੂੰ ਲੋੜੀਂਦਾ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਜੋ ਵੀ ਉਨ੍ਹਾਂ ਦਾ ਸੁਰਾਗ ਦੇਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- 'ਸਟ੍ਰੀ 2' ਹਿੱਟ ਹੁੰਦੇ ਹੀ ਸ਼ਰਧਾ ਕਪੂਰ ਦੀ ਲੱਗੀ ਚਾਂਦੀ, ਆਫਰ ਹੋਈ ਵੱਡੀ ਫਿਲਮ
ਸੀਨੀਅਰ ਪੁਲਸ ਅਧਿਕਾਰੀ ਨੇ ਦਿੱਤੀ ਜਾਣਕਾਰੀ
ਮੀਡੀਆ ਰਿਪੋਰਟਾਂ ਅਨੁਸਾਰ ਸੀਨੀਅਰ ਪੁਲਸ ਕਪਤਾਨ ਵਿਪਿਨ ਟਾਡਾ ਨੇ ਕਿਹਾ ਹੈ ਕਿ ਕਾਮੇਡੀਅਨ ਸੁਨੀਲ ਪਾਲ ਅਗਵਾ ਕਾਂਡ ਦੇ ਪੰਜ ਫਰਾਰ ਮੁਲਜ਼ਮਾਂ ਵਿੱਚ ਆਕਾਸ਼ ਉਰਫ ਗੋਲਾ ਉਰਫ ਦੀਪੇਂਦਰ, ਲਵੀ ਪਾਲ ਉਰਫ ਸੁਸ਼ਾਂਤ ਉਰਫ ਹਿਮਾਂਸ਼ੂ, ਸ਼ੁਭਮ, ਅੰਕਿਤ ਉਰਫ ਪਹਾੜੀ ਅਤੇ ਸ਼ਿਵਾ ਸ਼ਾਮਲ ਹਨ। ਇਨ੍ਹਾਂ ਪੰਜਾਂ ਨੂੰ ਲੋੜੀਂਦਾ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਇਨ੍ਹਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਅਰਜੁਨ ਕਰਨਵਾਲ ਨੂੰ ਮੇਰਠ ਪੁਲਸ ਮੁਕਾਬਲੇ ਤੋਂ ਬਾਅਦ ਪਹਿਲਾਂ ਹੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਪ੍ਰੋਗਰਾਮ ਦੇ ਬਹਾਨੇ ਅਗਵਾ ਕਰ ਲਿਆ
ਜ਼ਾਹਰ ਹੈ ਕਿ ਸਟੈਂਡਅੱਪ ਕਾਮੇਡੀਅਨ ਸੁਨੀਲ ਪਾਲ ਬੀਤੀ 2 ਦਸੰਬਰ ਨੂੰ ਇੱਕ ਇਵੈਂਟ ਵਿੱਚ ਹਿੱਸਾ ਲੈਣ ਗਏ ਸਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕਿਸੇ ਬਹਾਨੇ ਇੱਥੇ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਸੁਨੀਲ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ। ਇਹ ਵੀ ਦੱਸਿਆ ਗਿਆ ਸੀ ਕਿ ਕਾਮੇਡੀਅਨ ਨੂੰ ਕਥਿਤ ਤੌਰ 'ਤੇ ਕਰੀਬ 24 ਘੰਟੇ ਬੰਧਕ ਬਣਾ ਕੇ ਰੱਖਿਆ ਗਿਆ ਸੀ ਅਤੇ ਉਸ ਤੋਂ 8 ਲੱਖ ਰੁਪਏ ਦੀ ਫਿਰੌਤੀ ਲੈ ਕੇ ਰਿਹਾਅ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- 'ਸਟ੍ਰੀ 2' ਹਿੱਟ ਹੁੰਦੇ ਹੀ ਸ਼ਰਧਾ ਕਪੂਰ ਦੀ ਲੱਗੀ ਚਾਂਦੀ, ਆਫਰ ਹੋਈ ਵੱਡੀ ਫਿਲਮ
ਕਾਮੇਡੀਅਨ ਦੀ ਪਤਨੀ ਨੇ ਦਰਜ ਕਰਵਾਈ ਸੀ FIR
ਇਸ ਮਾਮਲੇ ਵਿੱਚ ਸੁਨੀਲ ਪਾਲ ਦੀ ਪਤਨੀ ਸਰਿਤਾ ਨੇ ਮੁੰਬਈ ਵਿੱਚ ਇਕ ਜ਼ੀਰੋ ਐਫਆਈਆਰ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਕੇਸ ਨੂੰ ਮੇਰਠ ਦੇ ਲਾਲਕੁਰਤੀ ਥਾਣੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ। ਸਥਾਨਕ ਪੁਲਸ ਨੇ ਦਾਅਵਿਆਂ 'ਤੇ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਇਸ ਹਫਤੇ ਦੇ ਸ਼ੁਰੂ 'ਚ ਸੁਨੀਲ ਪਾਲ ਨੇ ਵੀ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਸੂਬਾ ਸਰਕਾਰ ਅਤੇ ਸੂਬਾ ਪੁਲਸ ਦੀ ਸੋਸ਼ਲ ਮੀਡੀਆ 'ਤੇ ਤਾਰੀਫ ਕੀਤੀ ਸੀ।
ਪਹਿਲਾਂ ਵੀ ਇਕ ਅਦਾਕਾਰ ਦੇ ਨਾਲ ਹੋਇਆ ਸੀ ਸੇਮ ਮਾਮਲਾ
ਧਿਆਨ ਦੇਣ ਯੋਗ ਹੈ ਕਿ ਸੁਨੀਲ ਪਾਲ ਦੀ ਤਰ੍ਹਾਂ ਅਜਿਹਾ ਹੀ ਮਾਮਲਾ ਬਾਲੀਵੁੱਡ ਅਭਿਨੇਤਾ ਮੁਸ਼ਤਾਕ ਖਾਨ ਨਾਲ ਵੀ ਦੇਖਣ ਨੂੰ ਮਿਲਿਆ ਸੀ। ਫਿਲਮ 'ਵੈਲਕਮ' 'ਚ ਮੁਸ਼ਤਾਕ ਨੇ ਬੱਲੂ ਦਾ ਕਿਰਦਾਰ ਨਿਭਾਇਆ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਵੀ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਅਗਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਕਥਿਤ ਤੌਰ 'ਤੇ ਬੰਧਕ ਬਣਾ ਲਿਆ ਗਿਆ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਕਸ਼ੈ ਕੁਮਾਰ ਨੇ ਕੀਤਾ ਇਹ ਨੇਕ ਕੰਮ, ਜੈਕਲੀਨ- ਭੂਮੀ ਪੇਡਨੇਕਰ ਨੇ ਕੀਤੀ ਤਾਰੀਫ਼
NEXT STORY