ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਉਨ੍ਹਾਂ ਨੂੰ ਕਾਰੋਬਾਰ ’ਚ ਲੱਖਾਂ ਰੁਪਏ ਦਾ ਨੁਕਸਾਨ ਸਹਿਣਾ ਪਿਆ। ਕਲਾਕਾਰ ਵੀ ਇਸ ਮਹਾਮਾਰੀ ਦੇ ਪ੍ਰਭਾਵਾਂ ਤੋਂ ਬਚੇ ਨਹੀਂ ਸਨ। ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੇ ਅਦਾਕਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੀਨੀਅਰ ਅਦਾਕਾਰ ਤੇ ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ’ਚ ਨਜ਼ਰ ਆਈ ਸੁਨੀਤਾ ਸ਼ਿਰੋਲ ਪਹਿਲਾਂ ਹੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਸੀ।
ਮਹਾਮਾਰੀ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਬੁਢਾਪੇ ’ਚ ਇਸ ਅਦਾਕਾਰਾ ਨੂੰ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਆਈਆਂ ਹਨ। ਮਹਾਮਾਰੀ ਤੋਂ ਬਾਅਦ ਸੁਨੀਤਾ ਸ਼ਿਰੋਲ ਨੇ ਫ਼ਿਲਮਾਂ ’ਚ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦੀ ਆਮਦਨੀ ਦੇ ਸਾਰੇ ਰਸਤੇ ਬੰਦ ਹੋ ਗਏ। ਤਾਲਾਬੰਦੀ ਦੌਰਾਨ ਉਹ ਕਈ ਵਾਰ ਬੀਮਾਰ ਹੋ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ। ਗੁਰਦੇ ਦੀ ਇਨਫੈਕਸ਼ਨ ਕਾਰਨ ਸੁਨੀਤਾ ਦੀ ਸਾਰੀ ਜਮ੍ਹਾ ਰਾਸ਼ੀ ਮਹਿੰਗੇ ਇਲਾਜ ’ਚ ਖ਼ਤਮ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਲੋਕਾਂ ਨੇ ਸ਼ਵੇਤਾ ਤਿਵਾਰੀ ਨੂੰ ਲਿਆ ਨਿਸ਼ਾਨੇ ’ਤੇ, ਕਿਹਾ- ‘ਇਕ ਹੋਰ ਤਲਾਕ ਹੋਣ ਵਾਲਾ ਹੈ’
ਅੱਜ ਉਨ੍ਹਾਂ ਦੇ ਸਾਹਮਣੇ ਵੱਡਾ ਵਿੱਤੀ ਸੰਕਟ ਖੜ੍ਹਾ ਹੋ ਗਿਆ ਹੈ। ਇਸ ਸਭ ਦੇ ਵਿਚਕਾਰ ਇਸ ਅਦਾਕਾਰਾ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਸੁਨੀਤਾ ਸ਼ਿਰੋਲ ਕਹਿੰਦੀ ਹੈ, ‘ਮੈਂ ਉਦੋਂ ਤੋਂ ਕੰਮ ਕਰ ਰਹੀ ਸੀ, ਜਦੋਂ ਮਹਾਮਾਰੀ ਨਹੀਂ ਆਈ ਸੀ। ਮੈਂ ਇਸ ਮੁਸ਼ਕਿਲ ਸਥਿਤੀ ’ਚ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਆਪਣੀ ਸਾਰੀ ਬੱਚਤ ਦੀ ਵਰਤੋਂ ਕੀਤੀ ਹੈ। ਇਸ ਦੌਰਾਨ ਮੈਨੂੰ ਕਿਡਨੀ ਦੀ ਬੀਮਾਰੀ ਹੋ ਗਈ। ਇਸ ਨਾਲ ਮੇਰੇ ਗੋਡਿਆਂ ’ਚ ਦਰਦ ਹੋਣੀ ਸ਼ੁਰੂ ਹੋ ਗਈ ਤੇ ਇਸ ਕਾਰਨ ਮੈਨੂੰ ਹਸਪਤਾਲ ’ਚ ਦਾਖ਼ਲ ਹੋਣਾ ਪਿਆ।’
ਉਹ ਅੱਗੇ ਕਹਿੰਦੀ ਹੈ, ‘ਹਸਪਤਾਲ ’ਚ ਦਾਖ਼ਲ ਹੋਣ ਤੋਂ ਬਾਅਦ ਮੈਂ ਦੋ ਵਾਰ ਹੇਠਾਂ ਡਿੱਗ ਗਈ, ਜਿਸ ਕਾਰਨ ਮੈਂ ਆਪਣੀ ਖੱਬੀ ਲੱਤ ਤੋੜ ਦਿੱਤੀ। ਹੁਣ ਸਥਿਤੀ ਇਹ ਹੈ ਕਿ ਮੈਂ ਆਪਣੀ ਲੱਤ ਨੂੰ ਨਹੀਂ ਮੋੜ ਸਕਦੀ। ਹੁਣ ਮੈਂ ਬੀਮਾਰੀਆਂ ਨਾਲ ਲੜ ਰਹੀ ਹਾਂ। ਮੇਰੇ ਕੋਲ ਰਹਿਣ ਲਈ ਘਰ ਵੀ ਨਹੀਂ ਹੈ। ਮੈਂ ਇਸ ਸਮੇਂ ਨੁਪੁਰ ਅਲੰਕਾਰ ਦੇ ਘਰ ਰਹਿ ਰਹੀ ਹਾਂ। ਤੁਹਾਨੂੰ ਦੱਸ ਦੇਈਏ ਕਿ ਸੁਨੀਤਾ ਸ਼ਿਰੋਲ ਦੀ ਉਮਰ ਇਸ ਸਮੇਂ 85 ਸਾਲ ਦੀ ਹੈ। ਉਸ ਨੇ ‘ਦਿ ਲੈਜੰਡ ਆਫ ਭਗਤ ਸਿੰਘ’, ‘ਬਜਰੰਗੀ ਭਾਈਜਾਨ’, ‘ਮੇਡ ਇਨ ਚਾਈਨਾ’ ਵਰਗੀਆਂ ਕਈ ਬਲਾਕਬਸਟਰ ਫ਼ਿਲਮਾਂ ’ਚ ਕੰਮ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਾਲੀਵੁੱਡ ਦੇ ਇਨ੍ਹਾਂ ਤਿੰਨ ਸੁਪਰਸਟਾਰਜ਼ ਨੂੰ ਪ੍ਰਿਯੰਕਾ ਚੋਪੜਾ ਨਹੀਂ ਕਰਦੀ ਫਾਲੋ
NEXT STORY