ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਨੇ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਅੰਤਿਮ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਵਿੱਚ ਅਜੇ ਵੀ ਸੋਗ ਦਾ ਮਾਹੌਲ ਹੈ। ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਸਾਹ ਲੈਣ ਵਿੱਚ ਦਿੱਕਤ ਕਾਰਨ ਉਨ੍ਹਾਂ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ, ਹਾਲਾਂਕਿ ਹਾਲਤ ਸੁਧਰਨ 'ਤੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ 24 ਨਵੰਬਰ ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਧਰਮਿੰਦਰ ਦੀਆਂ ਅਸਥੀਆਂ ਨੂੰ 3 ਦਸੰਬਰ 2025 ਨੂੰ ਹਰਿਦੁਆਰ ਦੇ ਹਰ ਕੀ ਪੌੜੀ ਵਿਖੇ ਵਿਧੀ-ਵਿਧਾਨ ਦੇ ਨਾਲ ਵਿਸਰਜਿਤ ਕਰ ਦਿੱਤਾ ਗਿਆ। ਇਸ ਮੌਕੇ 'ਤੇ ਪੂਰਾ ਦਿਓਲ ਪਰਿਵਾਰ ਉੱਥੇ ਮੌਜੂਦ ਰਿਹਾ।
"पैसे चाहिए तेरे को कितने पैसे चाहिए"
This happened when Dharam Ji's asthi visarjan was going on at Haridwar and someone started recording them secretly.
Sunny Deol's anger is totally justified,
Respect the family in tough situations or face the heat.
pic.twitter.com/VFw1jCNByx
— Abhishek (@vicharabhio) December 3, 2025
ਭਾਵੁਕ ਪਲਾਂ ਦੌਰਾਨ ਪੈਪਰਾਜ਼ੀ 'ਤੇ ਭੜਕੇ ਸੰਨੀ ਦਿਓਲ
ਇਸ ਮੌਕੇ ਦੌਰਾਨ ਦਾ ਅਦਾਕਾਰ ਸੰਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਹਨ।
ਹਰ ਕੀ ਪੌੜੀ ਤੋਂ ਸਾਹਮਣੇ ਆਏ ਇਸ ਵੀਡੀਓ ਵਿੱਚ ਸੰਨੀ ਦਿਓਲ ਨੂੰ ਗੁੱਸੇ ਵਿੱਚ ਪੈਪਰਾਜ਼ੀ ਦਾ ਕੈਮਰਾ ਫੜਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਧਰਮਿੰਦਰ ਦੀਆਂ ਅਸਥੀਆਂ ਵਿਸਰਜਿਤ ਕੀਤੀਆਂ ਜਾ ਰਹੀਆਂ ਸਨ, ਤਾਂ ਕੁਝ ਪੈਪਰਾਜ਼ੀ ਨੇ ਉੱਥੇ ਪਹੁੰਚ ਕੇ ਇਸ ਇਮੋਸ਼ਨਲ ਮੋਮੈਂਟ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਰਿਪੋਰਟਾਂ ਅਨੁਸਾਰ ਸੰਨੀ ਦਿਓਲ ਨੇ ਪੈਪਰਾਜ਼ੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਡਾਂਟਦੇ ਹੋਏ ਕਿਹਾ, "ਕੀ ਤੁਸੀਂ ਲੋਕਾਂ ਨੇ ਸ਼ਰਮ ਵੇਚ ਖਾਧੀ ਹੈ? ਕਿੰਨੇ ਪੈਸੇ ਚਾਹੀਦੇ ਤੁਹਾਨੂੰ ?"। ਸੋਸ਼ਲ ਮੀਡੀਆ 'ਤੇ ਲੋਕ ਇਸ ਵੀਡੀਓ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਅਤੇ ਕਈ ਯੂਜ਼ਰਸ ਇਸ ਨਿੱਜੀ ਅਤੇ ਭਾਵੁਕ ਪਲਾਂ ਦੀ ਗੋਪਨੀਯਤਾ ਬਣਾਈ ਰੱਖਣ ਲਈ ਸੰਨੀ ਦਿਓਲ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ।
ਵਿਆਹ ਦੇ ਡੇਢ ਸਾਲ ਬਾਅਦ 'ਦੇਵੋਂ ਕੇ ਦੇਵ ਮਹਾਦੇਵ' ਦੀ 'ਪਾਰਵਤੀ' ਨੇ ਸੁਣਾਈ 'Good News'
NEXT STORY