ਮੁੰਬਈ (ਬਿਊਰੋ) - ਦਿਓਲ ਪਰਿਵਾਰ 'ਚ ਇਨ੍ਹੀਂ ਦਿਨੀਂ ਇਕ ਵੱਖਰੀ ਹੀ ਚਮਕ ਵੇਖਣ ਨੂੰ ਮਿਲ ਰਹੀ ਹੈ। ਦਰਅਸਲ, ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਦੇ ਸਿਰ 'ਤੇ ਸਿਹਰਾ ਸੱਜਣ ਵਾਲਾ ਹੈ। ਇਸ ਪੰਜਾਬੀ ਵਿਆਹ ਦਾ ਹਰ ਕਿਸੇ ਨੂੰ ਕ੍ਰੇਜ਼ ਹੈ। ਪਾਪਰਾਜ਼ੀ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਕੋਈ ਇਸ ਵਿਆਹ ਨਾਲ ਜੁੜੀ ਛੋਟੀ ਤੋਂ ਛੋਟੀ ਖ਼ਬਰ ਜਾਣਨ ਲਈ ਬੇਤਾਬ ਹੈ।

ਕਰਨ ਦਿਓਲ ਅਤੇ ਦ੍ਰੀਸ਼ਾ ਅਚਾਰੀਆ ਦੇ ਪ੍ਰੀ-ਵੈਡਿੰਗ ਫੰਕਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਏ ਹਨ। ਬੀਤੀ ਦਿਨੀਂ ਮਹਿੰਦੀ ਦੀ ਰਸਮ ਹੋਈ, ਜਿਸ 'ਚ ਪੂਰੇ ਦਿਓਲ ਪਰਿਵਾਰ ਨੇ ਹਿੱਸਾ ਲਿਆ।

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਆਪਣੀ ਮਹਿੰਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਦਾਦਾ ਧਰਮਿੰਦਰ ਦੇ ਘਰ ਤੋਂ ਨਿਕਲਦੇ ਸਮੇਂ ਉਨ੍ਹਾਂ ਨੇ ਕਾਰ 'ਚ ਬੈਠ ਕੇ ਪਾਪਰਾਜ਼ੀ ਲਈ ਪੋਜ਼ ਦਿੱਤੇ।

ਪੀਲੇ ਰੰਗ ਦੇ ਕੁੜਤੇ 'ਚ ਕਰਨ ਬਹੁਤ ਖੂਬਸੂਰਤ ਲੱਗ ਰਿਹਾ ਸੀ। ਵਿਆਹ ਦੀ ਖੁਸ਼ੀ 'ਚ ਦਿਓਲ ਘਰ ਦੇ ਬਾਹਰ ਲੱਡੂ ਵੀ ਵੰਡੇ ਗਏ ਅਤੇ ਢੋਲ ਵਜਾਏ ਗਏ।

ਪੁੱਤ ਦੇ ਇਸ ਖ਼ਾਸ ਮੌਕੇ 'ਤੇ ਪਿਤਾ ਸੰਨੀ ਦਿਓਲ ਨੇ ਵੀ ਆਪਣੇ ਹੱਥਾਂ 'ਤੇ ਮਹਿੰਦੀ ਲਗਾਈ।

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੰਨੀ ਦੇ ਹੱਥਾਂ 'ਤੇ ਹਰ ਧਰਮ ਦਾ ਚਿੰਨ੍ਹ ਬਣਿਆ ਹੋਇਆ ਹੈ, ਜੋ ਆਪਣੇ ਆਪ 'ਚ ਵੱਡੀ ਗੱਲ ਹੈ। ਲੋਕਾਂ ਨੇ ਇਸ ਖਾਸ ਮਹਿੰਦੀ ਨੂੰ ਕਾਫੀ ਪਸੰਦ ਕੀਤਾ।

ਖਬਰਾਂ ਦੀ ਮੰਨੀਏ ਤਾਂ ਮਹਿਮਾਨਾਂ ਦੀ ਸੂਚੀ 'ਚ ਪਰਿਵਾਰ ਸਮੇਤ ਈਸ਼ਾ ਦਿਓਲ ਨੂੰ ਬੁਲਾਇਆ ਗਿਆ ਹੈ ਅਤੇ ਉਹ ਸੰਗੀਤ ਸਮਾਰੋਹ 'ਚ ਪਰਫਾਰਮ ਵੀ ਕਰ ਸਕਦੀ ਹੈ।

ਕਿਹਾ ਜਾ ਰਿਹਾ ਹੈ ਕਿ ਕਰਨ ਦਿਓਲ ਦੀ ਗ੍ਰੈਂਡ ਇੰਡੀਅਨ ਵੈਡਿੰਗ ਹੋਣ ਵਾਲੀ ਹੈ। ਇਹ ਵਿਆਹ ਪੰਜਾਬੀ ਰੀਤੀ-ਰਿਵਾਜਾਂ ਮੁਤਾਬਕ ਹੋਵੇਗਾ, ਹੁਣ ਲੋਕ ਇਸ ਖਾਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ।




ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਚੋਰੀ ਦੇ ਮਾਮਲੇ ’ਚ 2 ਗ੍ਰਿਫ਼ਤਾਰ
NEXT STORY