ਮੁੰਬਈ (ਬਿਊਰੋ)– ਅਗਸਤ ’ਚ ਤਾਰਾ ਸਿੰਘ ਤੇ ਜਵਾਨ ਨੇ ਬਾਕਸ ਆਫਿਸ ’ਤੇ ਦਬਦਬਾ ਬਣਾਇਆ। ਸਿਲਵਰ ਸਕ੍ਰੀਨ ’ਤੇ ਇਕ ਤੋਂ ਬਾਅਦ ਇਕ ਹਲਚਲ ਮਚਾਉਣ ਵਾਲੇ ਇਹ ਦੋਵੇਂ ਸਿਤਾਰੇ ਅੱਜ ਦੋਸਤ ਬਣ ਚੁੱਕੇ ਹਨ ਪਰ ਇਕ ਸਮੇਂ ਇਨ੍ਹਾਂ ਵਿਚਾਲੇ ਲੜਾਈ ਵੀ ਹੋ ਜਾਂਦੀ ਸੀ। ਹੁਣ ਉਹ ਹੀ ਜਾਣਦੇ ਹਨ ਕਿ ਇਹ ਲੜਾਈ ਸੀ ਜਾਂ ਠੰਡੀ ਜੰਗ ਜਾਂ ਕੁਝ ਹੋਰ ਪਰ ਸੰਨੀ ਦਿਓਲ ਨੇ ਹਾਲ ਹੀ ’ਚ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸ਼ਾਹਰੁਖ ਤੇ ਆਪਣੇ ਆਪ ਦੀ ਲੜਾਈ ਨੂੰ ਬਚਕਾਨਾ ਦੱਸਿਆ ਹੈ।
ਸੰਨੀ ਦਿਓਲ ਤੇ ਸ਼ਾਹਰੁਖ ਖ਼ਾਨ ਵਿਚਾਲੇ ਇਹ ਤਣਾਅ 1993 ਦੀ ਫ਼ਿਲਮ ‘ਡਰ’ ਦੇ ਸੈੱਟ ’ਤੇ ਹੋਇਆ ਸੀ। ਸੰਨੀ ਨੇ ਇਸ ਫ਼ਿਲਮ ’ਚ ਕੰਮ ਕਰਨ ਦੇ ਆਪਣੇ ਫ਼ੈਸਲੇ ਨੂੰ ਵੱਡੀ ਗਲਤੀ ਦੱਸਿਆ ਸੀ। ਉਸ ਨੇ ਇਥੋਂ ਤੱਕ ਕਿਹਾ ਸੀ ਕਿ ਜੇਕਰ ਉਹ ਆਪਣਾ ਕਰੀਅਰ ਦੁਬਾਰਾ ਸ਼ੁਰੂ ਕਰਦਾ ਹੈ ਤਾਂ ਉਹ ‘ਡਰ’ ਵਰਗੀ ਗਲਤੀ ਨਹੀਂ ਕਰੇਗਾ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਜਵਾਨ’ ਨੇ ਤੋੜੇ ਸਾਰੇ ਰਿਕਾਰਡ, 4 ਦਿਨਾਂ ’ਚ ਕਮਾਈ 500 ਕਰੋੜ ਦੇ ਪਾਰ
ਸੰਨੀ ਦਿਓਲ ਨੇ ਇੰਡੀਆ ਟੀ. ਵੀ. ਦੇ ਸ਼ੋਅ ‘ਆਪਕੀ ਅਦਾਲਤ’ ’ਚ ਇਸ ਘਟਨਾ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ, ‘‘ਇਕ ਸੀਨ ਨੂੰ ਲੈ ਕੇ ਮੇਰੀ ਯਸ਼ ਚੋਪੜਾ ਨਾਲ ਕਾਫੀ ਬਹਿਸ ਹੋਈ ਸੀ। ਮੈਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੇਰਾ ਕਿਰਦਾਰ ਕਮਾਂਡੋ ਅਫਸਰ ਦਾ ਹੈ। ਉਹ ਇਕ ਮਾਹਿਰ ਹੈ ਤੇ ਫਿੱਟ ਹੈ। ਸ਼ਾਹਰੁਖ ਖ਼ਾਨ ਦਾ ਕਿਰਦਾਰ ਇੰਨੀ ਆਸਾਨੀ ਨਾਲ ਕਿਵੇਂ ਚਾਕੂ ਮਾਰ ਸਕਦਾ ਹੈ? ਉਹ ਮੈਨੂੰ ਉਦੋਂ ਹੀ ਕੁੱਟ ਸਕਦਾ ਹੈ, ਜਦੋਂ ਮੈਂ ਉਸ ਨੂੰ ਨਹੀਂ ਦੇਖ ਸਕਦਾ। ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਉਸ ਨੂੰ ਦੇਖ ਰਿਹਾ ਹਾਂ ਤੇ ਉਹ ਮੈਨੂੰ ਚਾਕੂ ਮਾਰਦਾ ਹੈ। ਫਿਰ ਮੈਂ ਕਮਾਂਡੋ ਕਿਉਂ ਹਾਂ?’’
ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਸ਼ਾਹਰੁਖ ਖ਼ਾਨ ਤੇ ਸੰਨੀ ਦਿਓਲ ਨੇ 16 ਸਾਲਾਂ ਤੱਕ ਇਕ-ਦੂਜੇ ਨਾਲ ਗੱਲ ਨਹੀਂ ਕੀਤੀ। ਹਾਲਾਂਕਿ ਸੰਨੀ ਦਾ ਕਹਿਣਾ ਹੈ ਕਿ ਇਹ ਸਭ ਸੋਚ ਕੇ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਨੇ ਹਾਲ ਹੀ ’ਚ ‘ਗਦਰ 2’ ਦੀ ਸਕਸੈੱਸ ਪਾਰਟੀ ’ਚ ਸ਼ਿਰਕਤ ਕੀਤੀ ਸੀ। ਇਨ੍ਹਾਂ ਦੋਵਾਂ ਨੂੰ ਇਕੱਠੇ ਦੇਖ ਕੇ ਇਕ ਵਾਰ ਫਿਰ ‘ਡਰ’ ਦੀ ਚਰਚਾ ਸ਼ੁਰੂ ਹੋ ਗਈ ਹੈ ਪਰ ਸੰਨੀ ਦਿਓਲ ਨੇ ਆਪਣੇ ਜਵਾਬ ਨਾਲ ਸਾਰਿਆਂ ਨੂੰ ਜਵਾਬ ਦੇ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਹੀਂ ਰੁਕੀਆਂ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ, ਹੁਣ ਪਟਿਆਲਾ ’ਚ ਦਰਜ ਹੋਈ ਸ਼ਿਕਾਇਤ
NEXT STORY