ਨਵੀਂ ਦਿੱਲੀ : ਫ਼ਿਲਮ ਇੰਡਸਟਰੀ ਦੀ ਹੌਟ ਅਤੇ ਖ਼ੂਬਸੂਰਤ ਅਦਾਕਾਰਾ ਸੰਨੀ ਲਿਓਨੀ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ 'ਚ ਰਹਿੰਦੀ ਹੈ। ਸੰਨੀ ਲਿਓਨ ਅਕਸਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ 'ਚ ਆਪਣੇ ਪਰਿਵਾਰ ਅਤੇ ਬੱਚਿਆਂ ਦੀਆਂ ਪਿਆਰੀਆਂ ਤਸਵੀਰਾਂ ਸਾਂਝਾ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੰਨੀ ਲਿਓਨ ਅਤੇ ਉਸ ਦੇ ਪਤੀ ਡੈਨੀਅਲ ਵੈਬਰ ਦੇ ਵਿਆਹ ਨੂੰ 10 ਸਾਲ ਪੂਰੇ ਹੋਏ ਹਨ। ਵਿਆਹ ਦੀ ਵਰ੍ਹੇਗੰਢ ਦੇ ਇਸ ਖ਼ਾਸ ਮੌਕੇ 'ਤੇ ਸੰਨੀ ਲਿਓਨ ਨੇ ਪਤੀ ਵੱਲੋਂ ਮਿਲੇ ਖ਼ਾਸ ਤੋਹਫ਼ੇ ਦੀ ਝਲਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਸੰਨੀ ਲਿਓਨੀ ਦੇ ਪਤੀ ਡੈਨੀਅਲ ਵੈਬਰ ਨੇ ਆਪਣੀ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਇਕ ਸੁੰਦਰ ਅਤੇ ਮਹਿੰਗਾ ਹੀਰਿਆਂ ਦਾ ਹਾਰ ਗਿਫ਼ਟ ਕੀਤਾ ਹੈ। ਹਾਰ ਪਾ ਕੇ ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀਓ ਸਾਂਝਾ ਕਰਦੇ ਹੋਏ ਪਤੀ ਨੂੰ ਧੰਨਵਾਦ ਕਰਦਿਆਂ ਲਿਖਿਆ,'ਸਾਡੀ ਵਰ੍ਹੇਗੰਢ 'ਤੇ ਮੈਨੂੰ ਹੀਰਿਆਂ ਦਾ ਹਾਰ ਦੇਣ ਲਈ ਡੈਨੀਅਲ ਵੈਬਰ ਤੁਹਾਡਾ ਤਹਿ ਦਿਲੋਂ ਧੰਨਵਾਦ। ਅਸਲ 'ਚ ਇਹ ਇਕ ਸੁਫ਼ਨਾ ਹੈ !! ਵਿਆਹ ਦੇ 10 ਸਾਲ ਅਤੇ ਸਾਡੀ ਜ਼ਿੰਦਗੀ ਦੇ 13 ਸਾਲ ਇੱਕਠੇ ਬਿਤਾਉਣਾ! ਕਿਸੇ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਇਕਠਿਆਂ ਜ਼ਿੰਦਗੀ ਬਿਤਾਉਣ ਦਾ ਵਾਅਦਾ ਤੇ ਗੱਲਬਾਤ ਸਾਨੂੰ ਜ਼ਿੰਦਗੀ 'ਚ ਇਥੇ ਤਕ ਲੈ ਆਵੇਗਾ।'
ਦੱਸ ਦਈਏ ਕਿ ਸੰਨੀ ਲਿਓਨ ਦੇ ਪਤੀ ਡੈਨੀਅਲ ਨੇ ਵੀ ਇਕ ਤਸਵੀਰ ਸਾਂਝੀ ਕੀਤੀ। ਉਸ ਨੇ ਲਿਖਿਆ, 'ਜਿਸ ਨੂੰ ਮੈਂ ਪਿਆਰ ਕਰਦਾ ਹਾਂ ਉਸ ਨੂੰ 10ਵੀਂ ਵਰ੍ਹੇਗੰਢ ਮੁਬਾਰਕ! ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅਸੀਂ ਇਸ ਜੀਵਨ ਨੂੰ ਅਸੀਂ ਮਰਦੇ ਦਮ ਤਕ ਨਿਭਾਈਏ। ਤੁਸੀਂ ਮੇਰੀ ਤਾਕਤ ਅਤੇ ਮੇਰੇ ਨਾਇਕ ਹੋ! ਵਲ ਯੂ ਬੇਬੀ।'
ਲੋਕਾਂ ਦੀ ਭੀੜ 'ਚ ਅਮਿਤਾਭ-ਜਯਾ ਨੇ ਕੀਤੀ ਸ਼ਰੇਆਮ ਕਿੱਸ, ਵੀਡੀਓ ਵਾਇਰਲ
NEXT STORY