ਐਂਟਰਟੇਨਮੈਂਟ ਡੈਸਕ— ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਅਯੁੱਧਿਆ 'ਚ ਰਾਮਲੱਲਾ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਅਮਿਤਾਭ ਨੇ ਆਪਣੇ ਪੁੱਤਰ ਅਭਿਸ਼ੇਕ ਬੱਚਨ ਨਾਲ 22 ਜਨਵਰੀ ਨੂੰ ਅਯੁੱਧਿਆ 'ਚ ਰਾਮਲੱਲਾ ਦੇ ਪਵਿੱਤਰ ਸਮਾਰੋਹ 'ਚ ਸ਼ਿਰਕਤ ਕੀਤੀ ਸੀ।
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਅਮਿਤਾਭ ਬੱਚਨ ਤੋਂ ਇਲਾਵਾ ਕਈ ਹੋਰ ਫ਼ਿਲਮੀ ਸਿਤਾਰੇ ਵੀ ਮੌਜੂਦ ਸਨ। ਇਸ ਤੋਂ ਬਾਅਦ ਸਾਰੇ ਸਿਤਾਰਿਆਂ ਨੇ ਵਿਸ਼ਾਲ ਰਾਮ ਮੰਦਰ 'ਚ ਰਾਮਲੱਲਾ ਦੀ ਮੂਰਤੀ ਦੇ ਦਰਸ਼ਨ ਵੀ ਕੀਤੇ।
ਅਮਿਤਾਭ ਬੱਚਨ ਇੱਕ ਵਾਰ ਫਿਰ ਰਾਮ ਮੰਦਰ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚੇ। ਭਾਰੀ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਅਮਿਤਾਭ ਰਾਮ ਜਨਮ ਭੂਮੀ ਕੰਪਲੈਕਸ 'ਚ ਦਾਖਲ ਹੋਏ ਅਤੇ ਰਾਮਲੱਲਾ ਦੀ ਪੂਜਾ ਕੀਤੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਅਮਿਤਾਭ ਬੱਚਨ ਰਾਮਲੱਲਾ ਦੀ ਮੂਰਤੀ ਸਾਹਮਣੇ ਹੱਥ ਜੋੜ ਕੇ ਖੜ੍ਹੇ ਹਨ। ਇਸ ਦੇ ਨਾਲ ਹੀ ਟਰੱਸਟ ਦੇ ਅਧਿਕਾਰੀ ਨੇ ਵੀ ਅਮਿਤਾਭ ਬੱਚਨ ਦਾ ਰਾਮਨਾਮ ਦੇ ਕੇ ਸਵਾਗਤ ਕੀਤਾ। ਦੂਜੇ ਪਾਸੇ ਉਥੋਂ ਦੇ ਪੁਜਾਰੀ ਨੇ ਵੀ ਤਿਲਕ ਲਗਾ ਕੇ ਵਧਾਈ ਦਿੱਤੀ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ 'ਚ ਅਮਿਤਾਭ ਬੱਚਨ ਨੇ ਚਿੱਟੇ ਕੁੜਤੇ ਤੇ ਪਜਾਮੇ ਨਾਲ ਪੀਲੀ ਜੈਕੇਟ ਪਾਈ ਹੋਈ ਹੈ। ਅਮਿਤਾਭ ਬੱਚਨ ਰਾਮ ਮੰਦਰ 'ਚ ਭਗਵਾਨ ਰਾਮ ਦੀ ਭਗਤੀ 'ਚ ਮਗਨ ਨਜ਼ਰ ਆਏ। ਉਨ੍ਹਾਂ ਨੇ ਮੰਦਰ 'ਚ ਰਾਮਲੱਲਾ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਆਰਤੀ ਕੀਤੀ। ਅਮਿਤਾਭ ਦੀ ਰਾਮਲੱਲਾ ਪ੍ਰਤੀ ਸ਼ਰਧਾ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਮਿਤਾਭ ਬੱਚਨ ਇਕ ਖਾਸ ਪ੍ਰੋਗਰਾਮ ਲਈ ਅਯੁੱਧਿਆ ਪਹੁੰਚੇ ਹਨ। ਬਿੱਗ ਬੀ ਜਿਊਲਰੀ ਸਟੋਰ ਖੋਲ੍ਹਣਗੇ।
ਫਿਲਮ ‘ਆਰਟੀਕਲ 370’ ਦਾ ਟ੍ਰੇਲਰ ਲਾਂਚ, 23 ਨੂੰ ਹੋਵੇਗੀ ਰਿਲੀਜ਼
NEXT STORY