ਮੁੰਬਈ- ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਸੁਰਭੀ ਜਯੋਤੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਪਿਛਲੇ ਕਈ ਦਿਨਾਂ ਤੋਂ ਅਦਾਕਾਰਾ ਆਪਣੇ ਵਿਆਹ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਸੁਰਖੀਆਂ ਬਟੋਰ ਰਹੀ ਸੀ। ਹਾਲਾਂਕਿ ਹੁਣ ਅਦਾਕਾਰਾ ਨੇ ਖੁਦ ਇਨ੍ਹਾਂ ਖਬਰਾਂ ਦੀ ਪੁਸ਼ਟੀ ਕੀਤੀ ਹੈ।

ਕਬੂਲ ਹੈ ਅਦਾਕਾਰਾ ਆਪਣੇ ਪ੍ਰੇਮੀ ਸੁਮਿਤ ਸੂਰੀ ਨਾਲ 27 ਅਕਤੂਬਰ, 2024 ਨੂੰ ਜਿਮ ਕੋਰਬੇਟ, ਉੱਤਰਾਖੰਡ 'ਚ ਅਹਾਨਾ ਲਗਜ਼ਰੀ ਰਿਜ਼ੋਰਟ 'ਚ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਜੋੜੇ ਨੇ ਸ਼ਨੀਵਾਰ ਨੂੰ ਆਪਣੇ ਵਿਆਹ ਦੀ ਪੁਸ਼ਟੀ ਕੀਤੀ ਅਤੇ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ।

ਸੁਰਭੀ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਸੁਰਭੀ ਨੇ ਲਾਈਮ ਗ੍ਰੀਨ ਰੰਗ ਦਾ ਪਟਿਆਲਾ ਸੂਟ ਪਾਇਆ ਹੋਇਆ ਹੈ। ਜਦਕਿ ਜੋਤੀ ਦੇ ਨਾਲ ਸੁਮਿਤ ਨੇ ਕਢਾਈ ਵਾਲਾ ਕੁੜਤਾ ਪਾਇਆ ਹੋਇਆ ਸੀ। ਜਲਦੀ ਹੀ ਵਿਆਹ ਕਰਨ ਵਾਲੇ ਇਸ ਜੋੜੇ ਨੇ ਜਿਮ ਕਾਰਬੇਟ ਦੇ ਜੰਗਲ 'ਚ ਪੋਜ਼ ਦਿੱਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ 'ਚ ਵਿਆਹ ਕਰਨਗੇ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਰਭੀ ਅਤੇ ਸੁਮਿਤ ਦੇ ਵਿਆਹ ਵਿੱਚ ਵਾਤਾਵਰਣ ਨੂੰ ਲੈ ਕੇ ਕੁਝ ਰਸਮਾਂ ਸ਼ਾਮਲ ਹੋਣਗੀਆਂ।

ਇਸ ਤੋਂ ਪਹਿਲਾਂ ਜੋੜੇ ਨੇ ਇਸ ਸਾਲ ਮਾਰਚ ਵਿੱਚ ਵਿਆਹ ਕਰਨ ਦੀ ਯੋਜਨਾ ਬਣਾਈ ਸੀ ਅਤੇ ਰਾਜਸਥਾਨ ਵਿੱਚ ਜਗ੍ਹਾ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਸੀ ਪਰ, ਸਥਾਨ ਅਤੇ ਤਿਆਰੀ ਦੇ ਮੁੱਦਿਆਂ ਦੇ ਕਾਰਨ, ਉਨ੍ਹਾਂ ਨੇ ਵਿਆਹ ਦੀ ਤਰੀਕ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ।

ਰੀਆ ਚੱਕਰਵਰਤੀ ਤੇ ਪਰਿਵਾਰ ਨੂੰ ਵੱਡੀ ਰਾਹਤ
NEXT STORY