ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਸੀ. ਬੀ. ਆਈ. ਨੇ ਜਾਂਚ ਆਪਣੇ ਹੱਥ ਵਿਚ ਲੈ ਲਈ ਹੈ। ਮੌਤ ਦੀ ਗੁੱਥੀ ਨੂੰ ਸੁਲਝਾਉਣ ਵਿਚ ਸ਼ਾਮਲ ਸੀ. ਬੀ. ਆਈ. ਟੀਮ ਨੇ ਮੁੰਬਈ ਦੇ ਕਈ ਮਹੱਤਵਪੂਰਨ ਲੋਕਾਂ ਤੋਂ ਪੁੱਛਗਿੱਛ ਕੀਤੀ। ਸੀ. ਬੀ. ਆਈ. ਦੀ ਟੀਮ ਮਾਮਲੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸੀ. ਬੀ. ਆਈ. ਦੀ ਟੀਮ ਪੂਰੀ ਘਟਨਾ ਦੀ ਤਹਿ ਤੱਕ ਜਾਣ ਲਈ ਸੁਸ਼ਾਂਤ ਦੇ ਫਲੈਟ 'ਤੇ ਪਹੁੰਚੀ ਹੈ। ਇੱਥੇ ਉਹ ਘਟਨਾ ਨੂੰ ਦੁਹਰਾਉਂਦਿਆਂ ਤੱਥਾਂ ਨੂੰ ਜੋੜਨ ਦੀ ਕੋਸ਼ਿਸ਼ ਕਰੇਗੀ। ਸੀ. ਬੀ. ਆਈ. ਇਸ ਸਮੇਂ ਕਤਲ ਅਤੇ ਖ਼ੁਦਕੁਸ਼ੀ ਦੋਵਾਂ ਪੱਖਾਂ ਦੀ ਜਾਂਚ ਕਰ ਰਹੀ ਹੈ।
ਦੁਬਾਰਾ ਕ੍ਰਾਈਮ ਸੀਨ ਰਿਕ੍ਰਿਏਟ ਕਰੇਗੀ ਸੀ. ਬੀ. ਆਈ.
ਦੱਸਿਆ ਜਾ ਰਿਹਾ ਹੈ ਕਿ ਰਿਆ ਚੱਕਰਵਰਤੀ, ਨੀਰਜ ਤੇ ਸਿਧਾਰਥ ਪਿਠਾਨੀ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਸੁਸ਼ਾਂਤ ਦੇ ਲਾਈਫਸਟਾਈਲ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਇਕ ਵਾਰ ਫ਼ਿਰ ਸੁਸ਼ਾਂਤ ਦੀ ਮੌਤ ਦਾ ਕ੍ਰਾਈਮ ਸੀਨ ਨੂੰ ਰਿਕ੍ਰਿਏਟ ਕੀਤਾ ਜਾਵੇਗਾ।
> ਫੋਰੈਂਸਿਕ ਮਾਹਰਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਪੂਰੇ ਘਰ ਦੀ ਜਾਂਚ ਕੀਤੀ।
> ਸੁਸ਼ਾਂਤ ਸਿੰਘ ਰਾਜਪੂਤ ਦੇ ਚਚੇਰਾ ਭਰਾ ਅਤੇ ਬਿਹਾਰ ਦੇ ਵਿਧਾਇਕ ਨੀਰਜ ਕੁਮਾਰ ਸਿੰਘ ਨੇ ਕਿਹਾ ਕਿ ਸੀ. ਬੀ. ਆਈ. ਜਾਂਚ ਸਹੀ ਦਿਸ਼ਾ ਵੱਲ ਜਾ ਰਹੀ ਹੈ ਅਤੇ ਜਾਂਚ ਦੀ ਗਤੀ ਨੂੰ ਵੇਖਦਿਆਂ, ਸਾਨੂੰ ਉਮੀਦ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
> ਸੀ. ਬੀ. ਆਈ. ਟੀਮ ਕ੍ਰਾਈਮ ਸੀਨ ਨੂੰ ਦੁਬਾਰਾ ਬਣਾਉਣ ਲਈ ਸੁਸ਼ਾਂਤ ਦੇ ਘਰ ਪਹੁੰਚੀ ਹੈ। ਸਿਧਾਰਥ ਪਿਠਾਨੀ ਵੀ ਸੀ. ਬੀ. ਆਈ. ਦੇ ਨਾਲ ਹਨ। ਇਸ ਤੋਂ ਇਲਾਵਾ ਦੀਪੇਸ਼ ਸਾਵੰਤ ਅਤੇ ਨੀਰਜ ਵੀ ਸੀ. ਬੀ. ਆਈ. ਦੇ ਨਾਲ ਹਨ। ਸੁਸ਼ਾਂਤ ਦੀ ਮੌਤ ਦੇ ਦਿਨ, ਘਰ ਵਿਚ ਮੌਜੂਦ ਸਾਰੇ ਚਾਰੇ ਲੋਕਾਂ ਦੇ ਨਾਲ ਸੀ. ਬੀ. ਆਈ. ਸੀਨ ਨੂੰ ਰਿਕ੍ਰਿਏਟ ਕਰੇਗੀ।
> ਸੀ. ਬੀ. ਆਈ. ਦੀ ਟੀਮ ਕੂਪਰ ਹਸਪਤਾਲ ਤੋਂ ਵਾਪਸ ਆਈ ਹੈ। ਸੁਸ਼ਾਂਤ ਦਾ ਪੋਸਟਮਾਰਟਮ ਇਸ ਹਸਪਤਾਲ ਵਿਚ ਕੀਤਾ ਗਿਆ ਸੀ। ਇਥੇ ਪੋਸਟਮਾਰਟਮ ਦੌਰਾਨ ਮੌਜੂਦ ਦੋ ਮਦਦਗਾਰਾਂ ਤੋਂ ਸੀ. ਬੀ. ਆਈ. ਦੀ ਟੀਮ ਨੇ ਪੁੱਛਗਿੱਛ ਕੀਤੀ ਹੈ। ਸੀ. ਬੀ. ਆਈ. ਦੀ ਟੀਮ ਇੱਥੇ ਤਕਰੀਬਨ ਦੋ ਘੰਟੇ ਰਹੀ।
> ਸੀ. ਬੀ. ਆਈ. ਦੀ ਇਕ ਹੋਰ ਟੀਮ ਵੀ ਇਸ ਸਮੇਂ ਬਾਂਦਰਾ ਥਾਣੇ ਵਿਚ ਮੌਜੂਦ ਹੈ। ਇਸ ਤੋਂ ਇਲਾਵਾ ਇੱਕ ਟੀਮ ਗੈਸਟ ਹਾਊਸ ਵਿਚ ਸਿਧਾਰਥ ਪਿਠਾਨੀ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪਿਠਾਨੀ ਸੁਸ਼ਾਂਤ ਦੀ ਮੌਤ ਦੇ ਦਿਨ ਘਰ ਵਿਚ ਮੌਜੂਦ ਸੀ।
> ਸੀ. ਬੀ. ਆਈ. ਦੀ ਟੀਮ ਇਕ ਵਾਰ ਫਿਰ ਸੁਸ਼ਾਂਤ ਸਿੰਘ ਰਾਜਪੂਤ ਦੇ ਕੁੱਕ ਨੀਰਜ ਤੋਂ ਪੁੱਛਗਿੱਛ ਕਰ ਰਹੀ ਹੈ। ਕੱਲ੍ਹ ਉਸ ਤੋਂ 10 ਘੰਟੇ ਪੁੱਛਗਿੱਛ ਕੀਤੀ ਗਈ। ਅੱਜ ਸੀ. ਬੀ. ਆਈ. ਦੀ ਟੀਮ ਉਨ੍ਹਾਂ ਨੂੰ ਘਰੋਂ ਲੈ ਗਈ ਹੈ।
ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਡੀ. ਸੀ. ਪੀ. ਅਭਿਸ਼ੇਕ ਤ੍ਰਿਮੁਖੀ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੀ. ਬੀ. ਆਈ. ਦੀ ਇਕ ਟੀਮ ਬਾਂਦਰਾ ਥਾਣੇ ਪਹੁੰਚੀ ਅਤੇ ਕੇਸ ਡਾਇਰੀ ਅਤੇ ਦਸਤਾਵੇਜ਼ ਹਾਸਲ ਕੀਤੇ। ਸੁਸ਼ਾਂਤ ਦੀ ਰਿਪੋਰਟ ਸੀ. ਬੀ. ਆਈ. ਨੂੰ ਵੀ ਮਿਲੀ ਹੈ। ਸੁਸ਼ਾਂਤ ਦੇ ਘਰ ਪ੍ਰਬੰਧਕ ਸੈਮੂਅਲ ਮਿਰਾਂਡਾ ਅਤੇ ਕੁੱਕ ਨੀਰਜ ਤੋਂ ਕਈ ਘੰਟਿਆਂ ਲਈ ਪੁੱਛਗਿੱਛ ਕੀਤੀ ਗਈ। ਇਨ੍ਹਾਂ ਦੋਵਾਂ ਤੋਂ 10 ਘੰਟਿਆਂ ਤੋਂ ਵੱਧ ਸਮੇਂ ਲਈ ਪੁੱਛਗਿੱਛ ਕੀਤੀ ਗਈ।
ਅਮਿਤਾਭ ਬੱਚਨ ਨੇ ਸ਼ੁਰੂ ਕੀਤੀ ਕੇਬੀਸੀ-12 ਦੀ ਸ਼ੂਟਿੰਗ, ਸੈੱਟ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ
NEXT STORY