ਮੁੰਬਈ- ਸੁਸ਼ਾਂਤ ਸਿੰਘ ਰਾਜਪੂਤ ਬਾਲੀਵੁੱਡ ਦਾ ਉਹ ਚਿਹਰਾ ਹੈ, ਜਿਸ ਨੂੰ ਕੋਈ ਨਹੀਂ ਭੁੱਲ ਸਕਦਾ। ਸੁਸ਼ਾਂਤ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦਾ ਪਰਿਵਾਰ, ਰਿਸ਼ਤੇਦਾਰ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਨੂੰ ਅਕਸਰ ਯਾਦ ਕਰਦੇ ਹਨ। ਸੁਸ਼ਾਂਤ ਨੇ ਆਪਣੀ ਅਦਾਕਾਰੀ ਨਾਲ ਇੰਨਾ ਸਭ ਦਾ ਦਿਲ ਜਿੱਤ ਲਿਆ ਕਿ ਜਦੋਂ ਉਹ ਇਸ ਦੁਨੀਆ ਤੋਂ ਚਲੇ ਗਏ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਸੁਸ਼ਾਂਤ ਦੀ ਮੌਤ ਅੱਜ ਵੀ ਰਹੱਸ ਬਣੀ ਹੋਈ ਹੈ। 14 ਜੂਨ 2020 ਦੀ ਦੁਪਹਿਰ ਨੂੰ ਜਦੋਂ ਸੁਸ਼ਾਂਤ ਸਿੰਘ ਦੇ ਦੇਹਾਂਤ ਦੀ ਖ਼ਬਰ ਆਈ ਅਤੇ ਪੂਰੇ ਦੇਸ਼ ਵਿੱਚ ਦਹਿਸ਼ਤ ਫੈਲ ਗਈ। ਅੱਜ ਸੁਸ਼ਾਂਤ ਦੀ ਬਰਸੀ 'ਤੇ ਜਾਣੋ ਉਸ ਨਾਲ ਜੁੜੀਆਂ ਕੁਝ ਗੱਲਾਂ।
ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਸੰਨੀ ਲਿਓਨ ਦੀ ਪਰਫਾਰਮੈਂਸ 'ਤੇ ਕੇਰਲ ਯੂਨੀਵਰਸਿਟੀ ਦੇ VC ਨੇ ਲਗਾਈ ਪਾਬੰਦੀ, ਜਾਣੋ ਮਾਮਲਾ
ਸੁਸ਼ਾਂਤ ਦਾ ਜਨਮ
ਸੁਸ਼ਾਂਤ ਸਿੰਘ ਦੇ ਚਿਹਰੇ 'ਤੇ ਹਮੇਸ਼ਾ ਪਿਆਰੀ ਮੁਸਕਰਾਹਟ ਰਹਿੰਦੀ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸੁਸ਼ਾਂਤ ਦਾ ਸਰਨੇਮ 'ਗੁਲਸ਼ਨ' ਸੀ। ਸੁਸ਼ਾਂਤ ਦਾ ਜਨਮ 21 ਜਨਵਰੀ 1986 ਨੂੰ ਪਟਨਾ 'ਚ ਹੋਇਆ ਸੀ। ਸੁਸ਼ਾਂਤ ਪੰਜ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੇ ਸਨ। ਸੁਸ਼ਾਂਤ ਦੀ ਮਾਂ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਗਿਆ ਅਤੇ ਪਟਨਾ ਤੋਂ ਦਿੱਲੀ ਸ਼ਿਫਟ ਹੋ ਗਿਆ। ਸੁਸ਼ਾਂਤ ਨੇ 14 ਜੂਨ 2020 ਨੂੰ ਆਖਰੀ ਸਾਹ ਲਿਆ।
ਇਹ ਖ਼ਬਰ ਵੀ ਪੜ੍ਹੋ- ਮਸ਼ਹੂਰ ਸਾਊਥ ਅਦਾਕਾਰ ਦਾ ਹੋਇਆ ਦੇਹਾਂਤ, ਘਰ 'ਚ ਮਿਲੀ ਇਸ ਹਾਲਤ 'ਚ ਲਾਸ਼
ਟੀਵੀ ਤੋਂ ਕੀਤੀ ਐਕਟਿੰਗ ਅਤੇ ਫ਼ਿਲਮ ਕਰੀਅਰ ਦੀ ਸ਼ੁਰੂਆਤ
ਸੁਸ਼ਾਂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਸੀਰੀਅਲਾਂ ਨਾਲ ਕੀਤੀ ਸੀ। ਉਨ੍ਹਾਂ ਦਾ ਪਹਿਲਾ ਸ਼ੋਅ 2008 'ਚ ਸਟਾਰ ਪਲੱਸ ਦਾ ਰੋਮਾਂਟਿਕ ਡਰਾਮਾ 'ਕਿਸ ਦੇਸ਼ ਮੈਂ ਹੈ ਮੇਰਾ ਦਿਲ' ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ੀ. ਟੀ.ਵੀ ਦੇ ਪ੍ਰਸਿੱਧ ਸ਼ੋਅ 'ਪਵਿੱਤਰ ਰਿਸ਼ਤਾ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2013 'ਚ ਆਈ ਫ਼ਿਲਮ 'ਕੇ ਪੋ ਚੇ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਸ਼ੁੱਧ ਦੇਸੀ ਰੋਮਾਂਸ', 'ਪੀਕੇ', 'ਡਿਟੈਕਟਿਵ ਬਿਓਮਕੇਸ਼ ਬਖਸ਼ੀ' 'ਚ ਕੰਮ ਕੀਤਾ। 2016 ਦੀ ਫ਼ਿਲਮ 'ਐੱਮ. ਐੱਸ. 'ਧੋਨੀ : ਦਿ ਅਨਟੋਲਡ ਸਟੋਰੀ' 'ਚ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦੀ ਮੁੱਖ ਭੂਮਿਕਾ ਨਿਭਾਈ ਸੀ, ਜਿਸ ਨੂੰ ਸਾਰਿਆਂ ਨੇ ਪਸੰਦ ਕੀਤਾ ਸੀ।
ਸੁਸ਼ਾਂਤ ਸਿੰਘ ਰਾਜਪੂਤ ਦੀ 14 ਜੂਨ 2020 ਨੂੰ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਸੁਸ਼ਾਂਤ ਦੀ ਲਾਸ਼ ਮੁੰਬਈ ਦੇ ਬਾਂਦਰਾ ਸਥਿਤ ਫਲੈਟ ਤੋਂ ਮਿਲੀ ਸੀ। ਮੁੰਬਈ ਪੁਲਸ ਨੇ ਸੁਸ਼ਾਂਤ ਦੀ ਮੌਤ ਦਾ ਕਾਰਨ ਖੁਦਕੁਸ਼ੀ ਦੱਸਿਆ ਸੀ ਪਰ ਸੁਸ਼ਾਂਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਸੀ ਜਾਂ ਸੁਸ਼ਾਂਤ ਨੂੰ ਅਜਿਹਾ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਜਦੋਂ ਫੈਨਜ਼ ਅਤੇ ਪਰਿਵਾਰ ਵੱਲੋਂ ਵੱਡੀ ਮੰਗ ਕੀਤੀ ਗਈ ਤਾਂ ਸਰਕਾਰ ਨੇ ਇਹ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ। ਜਦੋਂ ਸੀ.ਬੀ.ਆਈ. ਅਜੇ ਇਸ ਦੀ ਜਾਂਚ ਕਰ ਰਹੀ ਸੀ ਤਾਂ ਮਾਮਲਾ ਐਨ.ਸੀ.ਬੀ. ਵੱਲ ਹੋ ਗਿਆ। ਇਸ ਤੋਂ ਬਾਅਦ ਸਬੂਤਾਂ ਦੇ ਆਧਾਰ 'ਤੇ NCB ਨੇ ਕਈ ਮਸ਼ਹੂਰ ਹਸਤੀਆਂ ਤੋਂ ਪੁੱਛਗਿੱਛ ਕੀਤੀ। ਸੁਸ਼ਾਂਤ ਦੇ ਮਾਮਲੇ 'ਚ ਆਖ਼ਰ ਕੀ ਹੋਇਆ, ਇਹ ਅਜੇ ਵੀ ਰਹੱਸ ਬਣਿਆ ਹੋਇਆ ਹੈ। ਸੁਸ਼ਾਂਤ ਦਾ ਪਰਿਵਾਰ ਅਤੇ ਫੈਨਜ਼ ਅਜੇ ਵੀ ਇਨਸਾਫ ਦੀ ਮੰਗ ਕਰ ਰਹੇ ਹਨ।
ਮਸ਼ਹੂਰ ਸਾਊਥ ਅਦਾਕਾਰ ਦਾ ਹੋਇਆ ਦੇਹਾਂਤ, ਘਰ 'ਚ ਮਿਲੀ ਇਸ ਹਾਲਤ 'ਚ ਲਾਸ਼
NEXT STORY