ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ ਇਕ ਸਾਲ ਪੂਰਾ ਹੋਣ 'ਚ ਸਿਰਫ਼ 4 ਦਿਨ ਹੀ ਬਾਕੀ ਹਨ ਅਤੇ ਹਾਲੇ ਵੀ ਕੇਸ ਦੀ ਜਾਂਚ ਜਾਰੀ ਹੈ। ਸੁਸ਼ਾਂਤ ਨੇ ਬੀਤੇ ਸਾਲ 14 ਜੂਨ, 2020 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਸੁਸ਼ਾਂਤ ਸਿੰਘ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਸਨ ਪਰ ਜਦੋਂ ਇਕ ਦਿਨ ਅਚਾਨਕ ਸੁਸ਼ਾਂਤ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਪੋਸਟ ਡਿਲੀਟ ਕਰ ਦਿੱਤੇ ਸੀ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਰਹਿ ਗਏ ਸਨ। ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ?'
ਅਚਾਨਕ ਹੀ ਡਿਲੀਟ ਕਰ ਦਿੱਤੇ ਸਨ ਇੰਸਟਾ ਪੋਸਟ
ਸੁਸ਼ਾਂਤ ਸਿੰਘ ਰਾਜਪੂਤ ਸਾਲ 2019 'ਚ ਉਦੋਂ ਸੁਰਖ਼ੀਆਂ 'ਚ ਆਏ ਸੀ ਜਦੋਂ ਉਨ੍ਹਾਂ ਨੇ ਅਚਾਨਕ ਹੀ ਆਪਣੇ ਸਾਰੇ ਇੰਸਟਾਗ੍ਰਾਮ ਪੋਸਟ ਡਿਲੀਟ ਕਰ ਦਿੱਤੇ ਸੀ। ਅਦਾਕਾਰ ਦੇ ਅਜਿਹਾ ਕਰਨ ਪਿਛੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ ਸਨ। ਹਾਲਾਂਕਿ ਬਾਅਦ 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਆਖ਼ਿਰ ਉਨ੍ਹਾਂ ਨੇ ਕਿਉਂ ਸਾਰੇ ਪੋਸਟ ਡਿਲੀਟ ਕਰ ਦਿੱਤੇ ਸੀ।
ਅਦਾਕਾਰ ਨੇ ਦੱਸਿਆ ਸੀ ਪੋਸਟ ਡਿਲੀਟ ਕਰਨ ਦਾ ਕਾਰਨ
ਸੁਸ਼ਾਂਤ ਸਿੰਘ ਰਾਜਪੂਤ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਪੋਸਟ ਡਿਲੀਟ ਕਰਨ ਦਾ ਖ਼ੁਲਾਸਾ ਕੀਤਾ ਸੀ। ਉਨ੍ਹਾਂ ਨੇ ਇੰਟਰਵਿਊ 'ਚ ਦੱਸਿਆ ਸੀ, ''ਮੈਂ ਆਪਣੇ ਡਿਜ਼ੀਟਲ ਪਲੇਟਫਾਰਮ ਦਾ ਪ੍ਰਯੋਗ ਹਮੇਸ਼ਾ ਹੀ ਆਪਣੇ ਅਸਲ ਵਿਚਾਰਾਂ, ਆਪਣੇ ਕੰਮ ਅਤੇ ਆਪਣੇ ਲਈ ਨਵੀਂਆਂ ਯੋਜਨਾਵਾਂ ਦੇ ਇਕ ਓਨੈਸਟ (ਇਮਾਨਦਾਰ) ਡਾਕੂਮੈਨਟੇਸ਼ਨ ਦੇ ਰੂਪ 'ਚ ਕਰਦਾ ਹਾਂ, ਤਾਂਕਿ ਜਦੋਂ ਵੀ ਮੈਨੂੰ ਜ਼ਰੂਰਤ ਹੋਵੇ ਮੈਂ ਆਪਣੇ ਵਿਚਾਰਾਂ ਨੂੰ ਉਨ੍ਹਾਂ ਦੀਆਂ ਧਾਰਨਾਵਾਂ 'ਚ ਵਾਪਸ ਲੱਭ ਸਕਾਂ ਅਤੇ ਉਨ੍ਹਾਂ ਦੇ ਮੂਵਮੈਂਟਸ ਨੂੰ ਦੇਖ ਸਕਾਂ।'
ਸੁਸ਼ਾਂਤ ਦੀ ਆਖ਼ਰੀ ਫ਼ਿਲਮ
ਸੁਸ਼ਾਂਤ ਸਿੰਘ ਰਾਜਪੂਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2013 'ਚ ਫ਼ਿਲਮ 'ਕਾਏ ਪੋ ਚੇਅ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫ਼ਿਲਮ 'ਚ ਸੁਸ਼ਾਂਤ ਦੀ ਅਦਾਕਾਰੀ ਦੀ ਰੱਜ ਕੇ ਤਰੀਫ਼ ਹੋਈ ਸੀ। 'ਕਾਏ ਪੋ ਚੇਅ' ਤੋਂ ਬਾਅਦ ਉਨ੍ਹਾਂ ਨੇ 'ਸ਼ੁੱਧ ਦੇਸੀ ਰੋਮਾਂਸ', 'ਪੀਕੇ', 'ਐੱਮਐੱਸ ਧੋਨੀ : ਦਿ ਅਨਟੋਲਡ ਸਟੋਰੀ', 'ਕੇਦਾਰਨਾਥ' ਅਤੇ 'ਛਿਛੋਰੇ' ਜਿਹੀਆਂ ਵੱਡੀਆਂ ਫ਼ਿਲਮਾਂ ਕੀਤੀਆਂ ਸੀ। ਉਨ੍ਹਾਂ ਦੀ ਅਗਲੀ ਫ਼ਿਲਮ 'ਦਿਲ ਬੇਚਾਰਾ' 24 ਜੁਲਾਈ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਈ ਸੀ। ਡਿਜ਼ਨੀ ਹਾਟਸਟਾਰ 'ਤੇ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ ਨੇ ਬਾਕਸ ਆਫਿਸ 'ਤੇ ਬਿਹਤਰ ਪ੍ਰਦਰਸ਼ਨ ਕੀਤਾ।
ਕੰਗਨਾ ਰਣੌਤ ਨੂੰ ਬਾਰਿਸ਼ ’ਚ ਹੋਇਆ ਪਿਆਰ ਦਾ ਅਹਿਸਾਸ, ਲੋਕਾਂ ਨੇ ਕਰ ਦਿੱਤਾ ਟਰੋਲ
NEXT STORY