ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਫਿਲਮ 'ਰਾਬਤਾ' ਦੀ ਸ਼ੂਟਿੰਗ ਸ਼ੁਰੂ ਕਰਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ। ਉਨ੍ਹਾਂ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਨੇ ਉਨ੍ਹਾਂ ਦਾ ਦਿਲ ਛੂਹ ਲਿਆ ਹੈ। ਇਹ ਫਿਲਮ ਨਿਰਮਾਤਾ ਦਿਨੇਸ਼ ਵਿਜਾਨ ਦੇ ਕਰੀਅਰ ਦੀ ਪਹਿਲੀ ਫਿਲਮ ਹੈ।
ਸੁਸ਼ਾਂਤ ਨੇ ਟਵਿਟਰ 'ਤੇ ਲਿਖਿਆ, ''ਫਿਲਮ ਦੀ ਕਹਾਣੀ ਦਿਲ ਨੂੰ ਛੂਹ ਗਈ ਹੈ। ਫਿਲਮ ਦੀ ਸਕ੍ਰਿਪਟ ਨੇ ਮੈਨੂੰ ਪਿਛਲੇ ਇਕ ਸਾਲ ਤੋਂ ਪ੍ਰਭਾਵਿਤ ਕੀਤਾ ਹੋਇਆ ਹੈ।'' ਇਸ ਫਿਲਮ ਵਿਚ ਕ੍ਰਿਤੀ ਸਨਨ ਮੁਖ ਕਿਰਦਾਰ 'ਚ ਹੋਵੇਗੀ।
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਜਿਥੇ ਪਿਛਲੀ ਵਾਰ ਫਿਲਮ 'ਡਿਟੈਕਟਿਵ ਬਿਓਮਕੇਸ਼ ਬਖਸ਼ੀ' ਵਿਚ ਦੇਖਿਆ ਗਿਆ, ਉਥੇ ਕ੍ਰਿਤੀ ਨੂੰ ਆਖਰੀ ਵਾਰ ਸ਼ਾਹਰੁਖ ਖਾਨ ਸਟਾਰਰ ਫਿਲਮ 'ਦਿਲਵਾਲੇ' ਵਿਚ ਦੇਖਿਆ ਗਿਆ ਸੀ।
ਪਹਿਲੀ ਥ੍ਰੀਸਮ ਫਿਲਮ 'ਇਸ਼ਕ ਜੁਨੂਨ' ਦਾ ਦੂਜਾ ਪੋਸਟਰ ਰਿਲੀਜ਼
NEXT STORY