ਮੁੰਬਈ- ਆਮਿਰ ਖਾਨ ਪ੍ਰੋਡਕਸ਼ਨ ਦੀ ਨਵੀਂ ਫਿਲਮ 'ਮੇਰੇ ਰਹੋ' 12 ਦਸੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ 'ਮੇਰੇ ਰਹੋ' ਵਿੱਚ ਜੁਨੈਦ ਖਾਨ ਅਤੇ ਸਾਈ ਪੱਲਵੀ ਦੀਆਂ ਮੁੱਖ ਭੂਮਿਕਾਵਾਂ 'ਚ ਹੋਣਗੇ। ਇਸ ਫਿਲਮ ਨੂੰ ਆਮਿਰ ਖਾਨ ਅਤੇ ਮਨਸੂਰ ਖਾਨ ਸਾਂਝੇ ਤੌਰ 'ਤੇ ਪ੍ਰੋਡਿਊਸ ਕਰ ਰਹੇ ਹਨ। ਫਿਲਮ ਆਲੋਚਕ ਤਰਣ ਆਦਰਸ਼ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਆਮਿਰ ਖਾਨ ਪ੍ਰੋਡਕਸ਼ਨ ਦੀ ਨਵੀਂ ਫਿਲਮ 'ਮੇਰੇ ਰਹੋ' 12 ਦਸੰਬਰ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਰੋਮਾਂਟਿਕ ਡਰਾਮਾ ਵਿੱਚ ਜੁਨੈਦ ਖਾਨ ਅਤੇ ਸਾਈ ਪੱਲਵੀ ਮੁੱਖ ਭੂਮਿਕਾਵਾਂ ਵਿੱਚ ਹਨ।
ਫਿਲਮ ਦਾ ਨਿਰਦੇਸ਼ਨ ਸੁਨੀਲ ਪਾਂਡੇ ਕਰ ਰਹੇ ਹਨ। ਇਸ ਫਿਲਮ ਦਾ ਨਿਰਮਾਣ ਆਮਿਰ ਖਾਨ ਅਤੇ ਮਨਸੂਰ ਖਾਨ ਸਾਂਝੇ ਤੌਰ 'ਤੇ ਕਰ ਰਹੇ ਹਨ। ਫਿਲਮ 'ਮੇਰੇ ਰਹੋ' 17 ਸਾਲਾਂ ਬਾਅਦ ਆਮਿਰ ਅਤੇ ਮਨਸੂਰ ਦੀ ਇਕੱਠੇ ਵਾਪਸੀ ਹੈ, ਜੋ ਪਹਿਲਾਂ 'ਜਾਨੇ ਤੂ ਯਾ ਜਾਨੇ ਨਾ' ਵਰਗੀਆਂ ਹਿੱਟ ਫਿਲਮਾਂ ਦੇ ਚੁੱਕੇ ਹਨ। ਫਿਲਮ 'ਜਾਨੇ ਤੂ ਯਾ ਜਾਨੇ ਨਾ' 2008 'ਚ ਰਿਲੀਜ਼ ਹੋਈ ਸੀ।
KL ਰਾਹੁਲ ਤੇ ਆਥੀਆ ਸ਼ੈੱਟੀ ਨੇ ਧੀ 'ਇਵਾਰਾ' ਨੂੰ ਲੈ ਕੇ ਪੈਪਰਾਜ਼ੀ ਨੂੰ ਕੀਤੀ ਖਾਸ ਬੇਨਤੀ
NEXT STORY