ਜਲੰਧਰ (ਬਿਊਰੋ) — ਰੱਖੜੀ ਦਾ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਭਰ ‘ਚ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਲਈ ਅਰਦਾਸ ਕਰਦੀਆਂ ਹਨ ਅਤੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ ਪਰ ਜਿਨ੍ਹਾਂ ਭੈਣਾਂ ਦੇ ਭਰਾ ਉਨ੍ਹਾਂ ਤੋਂ ਦੂਰ ਚਲੇ ਜਾਂਦੇ ਹਨ ਉਹ ਇਸ ਤਿਉਹਾਰ ਕਿਸ ਤਰ੍ਹਾਂ ਮਹਿਸੂਸ ਕਰਦੀਆਂ ਹਨ। ਇਸ ਦਾ ਦੁੱਖ ਤਾਂ ਉਹ ਹੀ ਬਿਆਨ ਕਰ ਸਕਦੀਆਂ ਹਨ। ਸੁਸ਼ਾਂਤ ਰਾਜਪੂਤ ਦੀਆਂ ਭੈਣਾਂ ਵੀ ਅੱਜ ਦੁਖੀ ਹਨ।
ਉਨ੍ਹਾਂ ਦੀ ਭੈਣ ਨੇ ਇਸ ਮੌਕੇ ‘ਤੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ। ਸੁਸ਼ਾਂਤ ਦੀ ਭੈਣ ਨੇ ਲਿਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਉਹ ਸੁਸ਼ਾਂਤ ਨੂੰ ਕਦੇ ਵੀ ਰੱਖੜੀ ਨਹੀਂ ਬੰਨ੍ਹ ਸਕੇਗੀ। ਉਸ ਨੇ ਲਿਖਿਆ 35 ਸਾਲਾਂ ‘ਚ ਇਹ ਪਹਿਲੀ ਵਾਰ ਹੈ ਕਿ ਉਹ ਸੁਸ਼ਾਂਤ ਨੂੰ ਰੱਖੜੀ ਨਹੀਂ ਬੰਨ੍ਹ ਪਾਵੇਗੀ। ਇਸ ਦੇ ਨਾਲ ਹੀ ਰਾਣੀ ਨੇ ਲਿਖਿਆ ਕਿ ‘ਗੁਲਸ਼ਨ, ਮੇਰਾ ਬੱਚਾ ਅੱਜ ਮੇਰਾ ਦਿਨ ਹੈ, ਅੱਜ ਤੇਰਾ ਦਿਨ, ਅੱਜ ਸਾਡਾ ਦਿਨ ਹੈ।
ਅੱਜ ਰੱਖੜੀ ਹੈ…35 ਸਾਲ ਤੋਂ ਬਾਅਦ ਇਹ ਅਜਿਹਾ ਮੌਕਾ ਹੈ, ਜਦੋਂ ਪੂਜਾ ਦੀ ਥਾਲੀ ਸੱਜੀ ਹੈ ਆਰਤੀ ਦਾ ਦੀਵਾ ਵੀ ਬਲ ਰਿਹਾ ਹੈ। ਹਲਦੀ ਚੰਦਨ ਦਾ ਟਿੱਕਾ ਵੀ ਹੈ। ਮਠਿਆਈ ਵੀ ਹੈ ਅਤੇ ਰੱਖੜੀ ਵੀ ਹੈ ਪਰ ਉਹ ਚਿਹਰਾ ਨਹੀਂ ਹੈ, ਜਿਸ ਦੀ ਆਰਤੀ ਉਤਾਰ ਸਕਾਂ ਉਹ ਮਸਤਕ ਨਹੀਂ ਹੈ ਜਿਸ ‘ਤੇ ਟਿੱਕਾ ਲਗਾ ਸਕਾਂ। ਉਹ ਬਾਂਹ ਨਹੀਂ ਹੈ, ਜਿਸ ‘ਤੇ ਰੱਖੜੀ ਬੰਨ੍ਹ ਸਕਾਂ ਉਹ ਮੂੰਹ ਨਹੀਂ ਹੈ ਜਿਸ ਨੂੰ ਮਿੱਠਾ ਕਰਵਾ ਸਕਾਂ। ਉਹ ਭਰਾ ਨਹੀਂ ਹਨ, ਜਿਸ ਦਾ ਮੱਥਾ ਚੁੰਮ ਸਕੇ ਉਹ ਭਰਾ ਨਹੀਂ ਜਿਸ ਨੂੰ ਗਲ ਨਾਲ ਲਾ ਸਕਾਂ।
ਲਾਈਵ ਸੈਸ਼ਨ ਦੌਰਾਨ ਆਪੇ ਤੋਂ ਬਾਹਰ ਸ਼ਹਿਨਾਜ਼, ਸਿਧਾਰਥ ਦੇ ਜੜਿਆ ਥੱਪੜ (ਵੀਡੀਓ)
NEXT STORY