ਮੁੰਬਈ (ਬਿਊਰੋ) : ਅਦਾਕਾਰਾ ਸੁਸ਼ਮਿਤਾ ਸੇਨ ਲਗਜ਼ਰੀ ਕਾਰਾਂ ਦੀ ਬਹੁਤ ਸ਼ੌਕੀਨ ਹੈ, ਜਿਸ ਦਾ ਪਤਾ ਲਗਜ਼ਰੀ ਕਾਰ ਕਲੈਕਸ਼ਨ ਤੋਂ ਲੱਗਾ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਕਲੈਕਸ਼ਨ 'ਚ ਇਕ ਹੋਰ ਲਗਜ਼ਰੀ ਕਾਰ ਸ਼ਾਮਲ ਕੀਤੀ ਹੈ, ਜੋ ਕਾਫ਼ੀ ਮਹਿੰਗੀ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਸੁਸ਼ਮਿਤਾ ਸੇਨ ਨੇ ਖ਼ੁਦ ਨੂੰ ਮਹਿੰਗੀ ਕਾਰ ਗਿਫ਼ਟ ਕੀਤੀ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੀ ਭਾਬੀ ਚਾਰੂ ਅਸੋਪਾ ਨੇ ਰਿਐਕਸ਼ਨ ਦਿੱਤਾ ਹੈ। ਦਰਅਸਲ, ਸੁਸ਼ਮਿਤਾ ਸੇਨ ਨੇ 21 ਜਨਵਰੀ 2023 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੀ ਨਵੀਂ ਕਾਰ ਦੀ ਝਲਕ ਦਿਖਾਈ। ਬਿਲਕੁਲ ਨਵੀਂ ਬਲੈਕ ਕਾਰ ਦਾ ਵੀਡੀਓ ਸ਼ੇਅਰ ਕਰਦੇ ਹੋਏ ਸੁਸ਼ਮਿਤਾ ਨੇ ਕੈਪਸ਼ਨ 'ਚ ਲਿਖਿਆ, 'ਉਹ ਔਰਤ ਜੋ ਡਰਾਈਵ ਕਰਨਾ ਪਸੰਦ ਕਰਦੀ ਹੈ, ਆਪਣੇ ਆਪ ਨੂੰ ਇਸ ਪਾਵਰਫੁੱਲ ਬਿਊਟੀ ਗਿਫ਼ਟ ਦਿੰਦੀ ਹੈ।'
ਇਸ ਦੌਰਾਨ ਸੁਸ਼ਮਿਤਾ ਵੀ ਬਲੈਕ ਸੂਟ 'ਚ ਆਪਣੀ ਕਾਰ ਨੂੰ ਦੇਖ ਕੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਪੋਸਟ 'ਤੇ ਕੁਮੈਂਟ ਕਰਦੇ ਹੋਏ ਭਾਬੀ ਚਾਰੂ ਨੇ ਲਿਖਿਆ, "ਵਾਹ ਦੀਦੀ... ਵਧਾਈਆਂ।" ਸੁਸ਼ਮਿਤਾ ਸੇਨ ਨੇ ਜਿਹੜੀ ਕਾਰ ਖਰੀਦੀ ਹੈ, ਉਸ ਦਾ ਨਾਂ Mercedes-AMG GLE 53 ਹੈ, ਜਿਸ ਦੀ ਕੀਮਤ ਕਰੀਬ 1.63 ਕਰੋੜ ਰੁਪਏ ਹੈ।
ਚਾਰੂ ਅਸੋਪਾ ਦੇ ਆਪਣੇ ਪਤੀ ਰਾਜੀਵ ਸੇਨ ਨਾਲ ਭਾਵੇਂ ਰਿਸ਼ਤੇ ਚੰਗੇ ਨਾ ਹੋਣ ਅਤੇ ਉਨ੍ਹਾਂ ਵਿਚਕਾਰ ਤਲਾਕ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਚਾਰੂ ਦਾ ਆਪਣੀ ਭਾਬੀ ਸੁਸ਼ਮਿਤਾ ਸੇਨ ਨਾਲ ਪਿਆਰ ਭਰਿਆ ਰਿਸ਼ਤਾ ਹੈ। ਸੁਸ਼ਮਿਤਾ ਅਤੇ ਚਾਰੂ ਸਮੇਂ-ਸਮੇਂ 'ਤੇ ਆਪਣੀ ਪਿਆਰੀ ਬਾਂਡਿੰਗ ਨਾਲ ਫੈਨਜ਼ ਦਾ ਦਿਲ ਜਿੱਤਦੇ ਹਨ।
ਸੁਸ਼ਮਿਤਾ ਸੇਨ ਆਖਰੀ ਵਾਰ ਵੈੱਬ ਸੀਰੀਜ਼ 'ਆਰਿਆ' 'ਚ ਨਜ਼ਰ ਆਈ ਸੀ। ਜਲਦ ਹੀ ਉਹ ਵੈੱਬ ਸੀਰੀਜ਼ 'ਤਾਲੀ' 'ਚ ਨਜ਼ਰ ਆਵੇਗੀ। ਇਹ ਸੀਰੀਜ਼ ਟਰਾਂਸਜੈਂਡਰ ਐਕਟੀਵਿਸਟ ਗੌਰੀ ਸਾਵੰਤ ਦੇ ਜੀਵਨ 'ਤੇ ਆਧਾਰਿਤ ਹੈ। ਇਸ 'ਚ ਸੁਸ਼ਮਿਤਾ ਸੇਨ ਗੌਰੀ ਸਾਵੰਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
‘ਪਠਾਨ’ ਫ਼ਿਲਮ ਦੇ ਵਿਵਾਦ ’ਤੇ ਅਸਾਮ ਦੇ ਸੀ. ਐੱਮ. ਦਾ ਬਿਆਨ, ‘ਕੌਣ ਸ਼ਾਹਰੁਖ ਖ਼ਾਨ?’
NEXT STORY