ਮੁੰਬਈ- ਤਾਪਸੀ ਪੰਨੂ ਫਿਲਮਾਂ ਦੇ ਨਾਲ-ਨਾਲ ਕਈ ਸਮਾਜਸੇਵੀ ਸੰਸਥਾਵਾਂ ਦੇ ਨਾਲ ਵੀ ਜੁੜੀ ਹੋਈ ਹੈ ਅਤੇ ਸਰਗਰਮੀ ਦੇ ਨਾਲ ਸਮਾਜ ਭਲਾਈ ਦੇ ਕੰਮਾਂ ’ਚ ਆਪਣਾ ਯੋਗਦਾਨ ਦਿੰਦੀ ਹੈ। ਹਾਲ ਹੀ ’ਚ ਉਹ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਪਹੁੰਚੀ ਅਤੇ ਵਿਕਾਸਖੰਡ ਰਾਮਨਗਰ ਦੇ ਪ੍ਰਾਇਮਰੀ ਸਕੂਲ ਗਰੀ ਦਾ ਦੌਰਾ ਕੀਤਾ। ਨੰਦੀ ਫਾਊਡੇਸ਼ਨ ਦੀ ਨੰਨ੍ਹੀ ਕਲੀ ਪ੍ਰੋਜੈਕਟ ਦੇ ਤਹਿਤ ਤਾਪਸੀ ਨੇ 60 ਕੁੜੀਆਂ ਨੂੰ ਗੋਦ ਲਿਆ ਹੈ। ਤਾਪਸੀ ਹਰ ਸਾਲ ਇਨ੍ਹਾਂ ਗੋਦ ਲਈਆਂ ਕੁੜੀਆਂ ਨੂੰ ਮਿਲਣ ਲਈ ਉੱਥੇ ਆਉਂਦੀ ਹੈ ਅਤੇ ਉਨ੍ਹਾਂ ਨੂੰ ਸਿਖਲਾਈ ਸਮੱਗਰੀ ਦਿੰਦੀ ਹੈ।
ਇਹ ਵੀ ਪੜ੍ਹੋ: ਪ੍ਰੀਤੀ ਜ਼ਿੰਟਾ ਨੇ ਦੱਸਿਆ ਕਿਹੜੇ ਧਰਮ ਦਾ ਪਾਲਣ ਕਰਨਗੇ ਜੁੜਵਾਂ ਬੱਚੇ ਜੈ ਅਤੇ ਜੀਆ!

ਇਸ ਵਾਰ ਤਾਪਸੀ ਨੇ ਕੁੜੀਆਂ ਨੂੰ ਸਾਈਕਲ ਅਤੇ ਵਿੱਦਿਅਕ ਸਮੱਗਰੀ ਭੇਂਟ ਕੀਤੀ। ਉਸ ਨੇ ਲੜਕੀਆਂ ਦੇ ਨਾਲ ਡਾਂਸ ਕੀਤਾ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਤਾਪਸੀ ਨੇ ਦੱਸਿਆ ਕਿ ਸਾਈਕਲ ਨਾਲ ਕੁੜੀਆਂ ਆਸਾਨੀ ਨਾਲ ਸਕੂਲ ਪਹੁੰਚ ਸਕਣਗੀਆਂ। ਨੰਦੀ ਫਾਊਡੇਸ਼ਨ ਵੱਲੋਂ ਸੰਚਾਲਿਤ ਇਸ ਪ੍ਰੋਜੈਕਟ ’ਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬੱਚਿਆਂ ਨੂੰ 2 ਘੰਟੇ ਮੁਫ਼ਤ ਟਿਊਸ਼ਨ ਦਿੱਤੀ ਜਾਂਦੀ ਹੈ। ਉਸ ਨੇ ਬਾਰਾਬੰਕੀ ਨੂੰ ਆਪਣਾ ਦੂਜਾ ਘਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਇਹ ਕੁੜੀਆਂ ਨੂੰ ਡਾਕਟਰ, ਇੰਜੀਨਿਅਰ, ਟੀਚਰ ਜਾਂ ਜੋ ਵੀ ਉਹ ਬਣਨਾ ਚਾਹੁੰਦੀਆਂ ਹਨ ਉਸ ’ਚ ਮਦਦ ਕਰੇਗੀ।
ਇਹ ਵੀ ਪੜ੍ਹੋ: ਕੋਰੀਆ ਟੂਰਿਜ਼ਮ ਦੀ Brand Ambassador ਬਣੀ ਹਿਨਾ ਖਾਨ
ਦੂਜੀ ਪਾਸੇ ਉਸ ਨੇ ਹੇਮਕੁੰਟ ਫਾਊਡੇਸ਼ਨ ਦੇ ਨਾਲ ਮਿਲ ਕੇ ਵੀ ਇਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਹੈ। ਇਸ ਪਹਿਲ ਦੇ ਤਹਿਤ, ਝੁੱਗੀਆਂ-ਝੌਂਪੜੀਆਂ ਅਤੇ ਘੱਟ ਆਮਦਨ ਵਾਲੇ ਇਲਾਕਿਆਂ ’ਚ ਪੱਖੇ ਅਤੇ ਵਾਟਰ ਕੂਲਰ ਵੰਡੇ ਗਏ ਤਾਂ ਜੋ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇ, ਜਿਨ੍ਹਾਂ ਦੇ ਕੋਲ ਗਰਮੀ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ। ਇਸ ਕੋਸ਼ਿਸ਼ ਦਾ ਉਦੇਸ਼ ਉਨ੍ਹਾਂ ਪਰਿਵਾਰਾਂ ਦੀ ਮਦਦ ਕਰਨਾ ਹੈ, ਜਿਨ੍ਹਾਂ ਦੇ ਕੋਲ ਬੁਨਿਆਦੀ ਉਪਕਰਣ ਨਹੀਂ ਹਨ। ਅਜਿਹੇ ਇਲਾਕਿਆਂ ’ਚ, ਜਿੱਥੇ ਛਾਂ ਜਾਂ ਹਵਾਦਾਰੀ ਦੀ ਸਹੂਲਤ ਲਗਭਗ ਨਾ ਦੇ ਬਰਾਬਰ ਹੁੰਦੀ ਹੈ, ਗਰਮੀ ਦੇ ਦਿਨਾਂ ’ਚ ਜੀਵਨ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਸਦਾ ਮੰਨਣਾ ਹੈ ਕਿ ਭਾਵੇਂ ਹੀ ਇਹ ਮਦਦ ਛੋਟੀ ਲੱਗੇ, ਪਰ ਇਹ ਲੋਕਾਂ ਦੀ ਜ਼ਿੰਦਗੀ ’ਚ ਬਹੁਤ ਵੱਡਾ ਬਦਲਾਅ ਲਿਆ ਸਕਦੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਸੋਸ਼ਲ ਮੀਡੀਆ 'ਤੇ ਲਾਈਵਸਟ੍ਰੀਮ ਕਰ ਰਹੀ 23 ਸਾਲਾ ਮਸ਼ਹੂਰ ਮਾਡਲ ਨੂੰ ਗੋਲੀਆਂ ਨਾਲ ਭੁੰਨ੍ਹਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਦੇ 'ਤੇ ਫਿਰ ਤੋਂ ਧਮਾਲ ਮਚਾਏਗੀ 'ਜੋ ਜੀਤਾ ਵਹੀ ਸਿਕੰਦਰ', ਪੂਜਾ ਬੇਦੀ ਨੇ ਪ੍ਰਗਟਾਈ ਖੁਸ਼ੀ
NEXT STORY