ਮੁੰਬਈ- ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਫਿਲਮ 'ਸਿਕੰਦਰ ਕਾ ਮੁਕੱਦਰ' ਨੂੰ ਲੈ ਕੇ ਸੁਰਖੀਆਂ 'ਚ ਹੈ। ਜਿਸ ਵਿੱਚ ਉਹ ਜਿੰਮੀ ਸ਼ੇਰਗਿੱਲ ਨਾਲ ਨਜ਼ਰ ਆਵੇਗੀ। ਇਹ ਫਿਲਮ 29 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਦੌਰਾਨ ਅਦਾਕਾਰਾ ਨੇ ਬਹੁਤ ਹੀ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ।ਤਮੰਨਾ ਭਾਟੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਤਮੰਨਾ ਨੇ ਗੋਲਡਨ ਅਤੇ ਸਫੇਦ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ।

ਤਮੰਨਾ ਨੇ ਖੁੱਲ੍ਹੇ ਘੁੰਗਰਾਲੇ ਵਾਲਾਂ, ਗਲੋਸੀ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।ਇਨ੍ਹਾਂ ਤਾਜ਼ਾ ਤਸਵੀਰਾਂ 'ਚ ਅਦਾਕਾਰਾ ਪੌੜੀਆਂ 'ਤੇ ਬੈਠ ਕੇ ਸ਼ਾਨਦਾਰ ਪੋਜ਼ ਦੇ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।

'ਸਿਕੰਦਰ ਕਾ ਮੁਕਦਰ' ਦੀ ਇਸ ਫਿਲਮ ਦੀ ਗੱਲ ਕਰੀਏ ਜੋ 29 ਨਵੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਹੈ।ਤੁਹਾਨੂੰ ਦੱਸ ਦੇਈਏ ਕਿ ਤਮੰਨਾ ਆਪਣੀ ਅਦਾਕਾਰੀ ਨਾਲੋਂ ਆਪਣੀ ਲਵ ਲਾਈਫ ਲਈ ਜ਼ਿਆਦਾ ਸੁਰਖੀਆਂ ਵਿੱਚ ਰਹਿੰਦੀ ਹੈ।

ਅਦਾਕਾਰਾ ਵਿਜੇ ਵਰਮਾ ਨੂੰ ਡੇਟ ਕਰ ਰਹੀ ਹੈ।

ਇਕ ਹੋਰ ਵਿਵਾਦ 'ਚ ਫਸੇ YouTuber ਅਰਮਾਨ ਮਲਿਕ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
NEXT STORY