ਮੁੰਬਈ (ਏਜੰਸੀ)- ਅਦਾਕਾਰਾ ਤਨੀਸ਼ਾ ਮੁਖਰਜੀ ਲਗਭਗ 5 ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹੈ। ਉਹ ਫਿਲਮ ਨਿਰਮਾਤਾ ਕਪਿਲ ਕੌਸਤੁਭ ਸ਼ਰਮਾ ਦੀ ਫਿਲਮ "ਜ਼ਿੰਦਗੀ ਫਿਰ ਭੀ ਖੂਬਸੂਰਤ ਹੈ" ਵਿੱਚ ਨਜ਼ਰ ਆਵੇਗੀ। "ਮਾਰਗਾਓ ਫਾਈਲਜ਼" ਦੀ ਸਫਲਤਾ ਤੋਂ ਬਾਅਦ, ਕਪਿਲ ਹੁਣ ਮੁੰਬਈ ਦੇ ਪਾਰਸੀ ਭਾਈਚਾਰੇ ਦੀ ਪਿੱਠਭੂਮੀ 'ਤੇ ਆਧਾਰਿਤ ਕਹਾਣੀ ਲੈ ਕੇ ਆ ਰਹੇ ਹਨ। ਇਹ ਫਿਲਮ 1990 ਦੇ ਦਹਾਕੇ ਤੋਂ 2025 ਤੱਕ ਦਾ ਸਫਰ ਤੈਅ ਕਰਦੀ ਹੈ ਅਤੇ ਇਸ ਵਿੱਚ ਰੋਮਾਂਸ, ਹਾਸੇ ਅਤੇ ਮਨੁੱਖੀ ਭਾਵਨਾਵਾਂ ਦਾ ਮੇਲ ਦੇਖਣ ਨੂੰ ਮਿਲੇਗਾ। ਫਿਲਮ ਵਿੱਚ ਤਨੀਸ਼ਾ ਦਾ ਕਿਰਦਾਰ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿਚੋਂ ਲੰਘਦਾ ਹੈ।
ਫਿਲਮ ਦੀ ਸ਼ੂਟਿੰਗ ਦੱਖਣੀ ਮੁੰਬਈ ਅਤੇ ਦਾਦਰ ਪਾਰਸੀ ਕਲੋਨੀ ਦੇ ਅਸਲ ਪਾਰਸੀ ਘਰਾਂ ਵਿੱਚ ਕੀਤੀ ਗਈ ਹੈ। ਫਿਲਮ ਦੀ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਣ ਲਈ, ਕਪਿਲ ਨੇ ਪਾਰਸੀ ਭਾਈਚਾਰੇ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕੀਤਾ ਤਾਂ ਜੋ ਉਨ੍ਹਾਂ ਦੀ ਸੰਸਕ੍ਰਿਤੀ, ਰੀਤੀ-ਰਿਵਾਜਾਂ ਅਤੇ ਬੋਲੀ ਨੂੰ ਕੁਦਰਤੀ ਤੌਰ 'ਤੇ ਪਰਦੇ 'ਤੇ ਉਤਾਰਿਆ ਜਾ ਸਕੇ। ਕਪਿਲ ਨੇ ਫਿਲਮ ਦੀ ਕਹਾਣੀ ਲਿਖਣ ਅਤੇ ਨਿਰਦੇਸ਼ਨ ਦੇ ਨਾਲ ਇਸ ਦਾ ਨਿਰਮਾਣ ਵੀ ਕੀਤਾ ਹੈ। ਉਹ ਇਸ ਵਿੱਚ ਅਦਾਕਾਰੀ ਵੀ ਕਰ ਰਹੇ।
ਫਿਲਮ ਵਿੱਚ ਤਨੀਸ਼ਾ ਮੁਖਰਜੀ ਤੋਂ ਇਲਾਵਾ, ਸੁਸ਼ਮਿਤਾ ਮੁਖਰਜੀ, ਕਿਟੂ ਗਿਡਵਾਨੀ, ਪਰਵੀਨ ਦਸਤੂਰ, ਡੇਲਨਾਜ਼ ਈਰਾਨੀ, ਤਨਾਜ਼ ਈਰਾਨੀ, ਸ਼ਾਹਰੁਖ ਸਿਰਾਸ ਈਰਾਨੀ, ਡੌਲੀ ਠਾਕੋਰ ਅਤੇ ਅਨੰਨਿਆ ਦੱਤਾ ਵੀ ਹਨ। ਫਿਲਮ ਨੂੰ ਥੀਏਟਰ ਵਿੱਚ ਰਿਲੀਜ਼ ਹੋਣ ਤੋਂ ਪਹਿਲਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲਸ ਵਿੱਚ ਪ੍ਰਦਰਸ਼ਿਤ ਕਰਨ ਦੀ ਵੀ ਯੋਜਨਾ ਹੈ।
ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਭਾਰਤ
NEXT STORY