ਮੁੰਬਈ (ਏਜੰਸੀ)- ਪ੍ਰਸਿੱਧ ਅਦਾਕਾਰ ਰਾਮ ਕਪੂਰ ਅਤੇ ਮੋਨਾ ਸਿੰਘ ਇੱਕ ਵਾਰ ਫਿਰ ਸਕਰੀਨ ‘ਤੇ ਇਕੱਠੇ ਨਜ਼ਰ ਆਉਣਗੇ। ਦੋਹਾਂ ਦੀ ਨਵੀਂ ਸੀਰੀਜ਼ ‘ਮਿਸਤਰੀ’ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ। ਇਹ ਸੀਰੀਜ਼ 27 ਜੂਨ, 2025 ਨੂੰ ਜਿਓ ਹੌਟਸਟਾਰ ‘ਤੇ ਪ੍ਰੀਮੀਅਰ ਹੋਵੇਗੀ।
ਮਿਸਤਰੀ, ਅਮਰੀਕਾ ਦੀ ਮਲਟੀ-ਐਵਾਰਡ ਜੇਤੂ ਸੀਰੀਜ਼ 'ਮੌਂਕ' ਦਾ ਭਾਰਤੀ ਅਨੁਵਾਦ ਹੈ। ਇਸ ਨੂੰ ਬਨਿਜੇ ਏਸ਼ੀਆ ਅਤੇ ਯੂਨੀਵਰਸਲ ਇੰਟਰਨੈਸ਼ਨਲ ਸਟੂਡੀਓਜ਼ ਵਲੋਂ ਮਿਲ ਕੇ ਤਿਆਰ ਕੀਤਾ ਗਿਆ ਹੈ ਅਤੇ ਨਿਰਦੇਸ਼ਨ ਰਿਸ਼ਭ ਸੈਠ ਨੇ ਕੀਤਾ ਹੈ।
ਰਾਮ ਕਪੂਰ ਨੇ ਸੀਰੀਜ਼ ਵਿੱਚ ਵਿਲੱਖਣ ਅਤੇ ਪ੍ਰਤਿਭਾਸ਼ਾਲੀ ਜਾਸੂਸ "ਅਰਮਾਨ ਮਿਸਤਰੀ" ਦੀ ਭੂਮਿਕਾ ਨਿਭਾਈ ਹੈ, ਜਦੋਂਕਿ ਮੋਨਾ ਸਿੰਘ ਨੇ ਇੱਕ ਨਿਡਰ ਅਤੇ ਸਮਰਪਿਤ ਏਸੀਪੀ ਸਹਿਮਤ ਸਿੱਧੀਕੀ ਦੀ ਭੂਮਿਕਾ ਵਿਚ ਹੈ। ਇਸ ਤੋਂ ਇਲਾਵਾ ਸ਼ਿਖਾ ਤਲਸਾਨੀਆ ਅਤੇ ਕਸ਼ਿਤੀਸ਼ ਦਾਤੇ ਵੀ ਮਹੱਤਵਪੂਰਨ ਕਿਰਦਾਰਾਂ ‘ਚ ਹਨ।
ਦੀਵਾਲੀ 'ਤੇ ਰਿਲੀਜ਼ ਹੋਵੇਗੀ ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ 'ਥਾਮਾ'
NEXT STORY