ਮੁੰਬਈ (ਬਿਊਰੋ)– ਕੰਗਨਾ ਰਣੌਤ ਸਟਾਰਰ ਫ਼ਿਲਮ ‘ਤੇਜਸ’ ਦੇ ਟਰੇਲਰ ਨੇ ਰਿਲੀਜ਼ ਹੋਣ ਤੋਂ ਬਾਅਦ ਹੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇੰਡੀਅਨ ਏਅਰ ਫੋਰਸ ਆਡੀਟੋਰੀਅਮ ਵਿਖੇ ਇਕ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਭਾਰਤੀ ਹਵਾਈ ਸੈਨਾ ਦੇ ਹੋਰ ਪਤਵੰਤਿਆਂ ਨੇ ਫ਼ਿਲਮ ਦੇਖੀ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਬਾਲੀਵੁੱਡ ਅਦਾਕਾਰ ਨੂੰ 5 ਸਾਲ ਪੁਰਾਣੇ ਮਾਮਲੇ ’ਚ ਹੋਈ 2 ਮਹੀਨੇ ਦੀ ਜੇਲ
ਇਸ ਦੌਰਾਨ ਇਕ ਸਨਮਾਨਜਨਕ ਪਲ ਆਇਆ, ਜਦੋਂ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਡਾਇਰੈਕਟਰ ਸਰਵੇਸ਼ ਮੇਵਾੜਾ ਨੂੰ ਯਾਦਗਾਰ ਵਜੋਂ ਆਪਣਾ ਬ੍ਰੋਚ ਦਿੱਤਾ।
ਕੰਗਨਾ ਰਣੌਤ ਨੇ ਇਸ ਮਾਣਮੱਤੇ ਪਲ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ, ਜਿਸ ’ਚ ‘ਤੇਜਸ’ ਟੀਮ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਤੇ ਸੀ. ਓ. ਐੱਸ. ਜਨਰਲ ਮਨੋਜ ਪਾਂਡੇ ਨਾਲ ਦੇਖਿਆ ਜਾ ਰਿਹਾ ਹੈ। ਇਹ ਫ਼ਿਲਮ 27 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਨਾਲ ‘ਬਿੱਗ ਬੌਸ 17’ ਦੇ ਸੈੱਟ ’ਤੇ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਨੇ ਕੀਤੀ ਮਸਤੀ, ਦੇਖੋ ਵੀਡੀਓ
NEXT STORY