ਮੁੰਬਈ (ਬਿਊਰੋ)– ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦੀ ਪ੍ਰੇਮ ਕਹਾਣੀ ‘ਬਿੱਗ ਬੌਸ 15’ ’ਚ ਸ਼ੁਰੂ ਹੋਈ ਸੀ। ਦੋਵੇਂ ਸ਼ੋਅ ’ਚ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਸਨ। ਸ਼ੋਅ ’ਚ ਹੀ ਕਰਨ ਨੇ ਕਿਹਾ ਸੀ ਕਿ ਉਹ ਵਿਆਹ ਕਰਵਾਉਣਗੇ। ਕਰਨ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਤੇਜਸਵੀ ਵਧੀਆ ਲੱਗੀ ਸੀ।
ਹੁਣ ‘ਬਿੱਗ ਬੌਸ 15’ ਖ਼ਤਮ ਹੋ ਗਿਆ ਹੈ ਤੇ ਤੇਜਸਵੀ ਨੇ ਟ੍ਰਾਫੀ ਆਪਣੇ ਨਾਂ ਕਰ ਲਈ ਹੈ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਤੇਜਸਵੀ ਨੇ ਆਪਣੇ ਬੁਆਏਫਰੈਂਡ ਕਰਨ ਨਾਲ ਸਮਾਂ ਬਤੀਤ ਕੀਤਾ ਹੈ। ਤੇਜਸਵੀ ਨੇ ਹਾਲ ਹੀ ’ਚ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਇੰਸਟਾਗ੍ਰਾਮ ਲਾਈਵ ਸੈਸ਼ਨ ਕੀਤਾ। ਇਸ ’ਚ ਉਨ੍ਹਾਂ ਨੇ ਦੱਸਿਆ ਕਿ ਕਰਨ ਨੇ ਹੁਣ ਤਕ ਵਿਆਹ ਲਈ ਉਸ ਨੂੰ ਪੁੱਛਿਆ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : 28 ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ, ਮੁੜ ਵੈਂਟੀਲੇਟਰ ’ਤੇ ਕੀਤਾ ਸ਼ਿਫਟ
ਲਾਈਵ ਸੈਸ਼ਨ ’ਚ ਇਕ ਪ੍ਰਸ਼ੰਸਕ ਨੇ ਤੇਜਸਵੀ ਕੋਲੋਂ ਪੁੱਛਿਆ ਕਿ ਕਰਨ ਜੀਜੂ ਨੂੰ ਕਦੋਂ ਐਡ ਕਰੋਗੇ। ਇਸ ’ਤੇ ਤੇਜਸਵੀ ਨੇ ਕਿਹਾ, ‘ਕਰਨ? ਮੈਂ ਕਰਨ ਨੂੰ ਕਿਵੇਂ ਐਡ ਕਰ ਸਕਦੀ ਹਾਂ। ਜਿਵੇਂ ਕਿ ਮੈਂ ਦੱਸਿਆ ਕਿ ਉਹ ਇਥੇ ਨਹੀਂ ਹੈ। ਉਹ ਉਮਰ ਨਾਲ ਹੈ ਤੇ ਕਰਨ ਜੀਜੂ? ਮੈਂ ਤੁਹਾਨੂੰ ਦੱਸ ਦਿਆਂ ਕਿ ਉਸ ਨੂੰ ਇਸ ਲਈ ਪੁੱਛਣਾ ਪਵੇਗਾ, ਵਿਆਹ ਲਈ ਉਸ ਨੇ ਅਜੇ ਤਕ ਪੁੱਛਿਆ ਨਹੀਂ ਹੈ।’
ਤੇਜਸਵੀ ਨੇ ਅੱਗੇ ਕਿਹਾ, ‘ਦੂਜਾ ਕਰਨ ਨੂੰ ਉਮਰ ਤੋਂ ਸਮਾਂ ਕੱਢਣਾ ਹੋਵੇਗਾ। ਉਹ ਸਭ ਨੂੰ ਮਿਲ ਰਿਹਾ ਹੈ। ਮੈਨੂੰ ਵੀ ਮਿਲ ਰਿਹਾ ਹੈ ਪਰ ਮੈਨੂੰ ਜ਼ਿਆਦਾ ਚਾਹੀਦਾ ਹੈ। ਮੈਂ ਹਮੇਸ਼ਾ ਉਸ ਨੂੰ ਰੋਜ਼ ਮਿਲਣਾ ਚਾਹੁੰਦੀ ਹਾਂ।’ ਨਾਲ ਹੀ ਤੇਜਸਵੀ ਨੇ ਪ੍ਰਸ਼ੰਸਕਾਂ ਨੂੰ ਵਾਅਦਾ ਕੀਤਾ ਕਿ ਉਹ ਜਲਦ ਹੀ ਕਰਨ ਨਾਲ ਲਾਈਵ ਸੈਸ਼ਨ ਕਰੇਗੀ।
ਤੇਜਸਵੀ ਨੇ ਕਿਹਾ, ‘ਬਹੁਤ ਸਾਰੇ ਵਿਆਹ ਹੋ ਰਹੇ ਹਨ। ਮੈਂ ਬਹੁਤ ਹੈਰਾਨ ਹਾਂ। ਸ਼ਰਧਾ ਆਰੀਆ ਤੇ ਮੌਨੀ ਰਾਏ ਦੇ ਵਿਆਹ ਹੋ ਗਏ ਹਨ। ਕਰਿਸ਼ਮਾ ਤੰਨਾ ਵਿਆਹ ਕਰਵਾ ਰਹੀ ਹੈ। ਮੈਂ ਇਨ੍ਹਾਂ ਸਾਰੀਆਂ ਲੜਕੀਆਂ ਲਈ ਬਹੁਤ ਖ਼ੁਸ਼ ਹਾਂ। ਮੇਰੇ ਵੈਡਿੰਗ ਪਲਾਨ ’ਤੇ ਆਈਏ ਤਾਂ ਕਰਨ ਕੁੰਦਰਾ ਨੇ ਅਜੇ ਤਕ ਮੈਨੂੰ ਵਿਆਹ ਲਈ ਨਹੀਂ ਪੁੱਛਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਉਮਰ ਨੂੰ ਮਿਲਣ ਤੋਂ ਬਾਅਦ ਉਹ ਉਸ ਨੂੰ ਹੀ ਵਿਆਹ ਲਈ ਪ੍ਰਪੋਜ਼ ਕਰੇਗਾ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁੜ ਸਬਾ ਆਜ਼ਾਦ ਦਾ ਹੱਥ ਫੜੀ ਨਜ਼ਰ ਆਏ ਰਿਤਿਕ ਰੌਸ਼ਨ, ਡਿਨਰ ਡੇਟ ਦੀ ਵੀਡੀਓ ਹੋਈ ਵਾਇਰਲ
NEXT STORY