ਜਲੰਧਰ(ਬਿਊਰੋ) - ਸੰਗੀਤ ਜਗਤ ਤੋਂ ਇਕ ਬੁਰੀ ਖ਼ਬਰ ਆਈ ਹੈ। ਸੰਗੀਤ ਜਗਤ ਨੂੰ ਕਈ ਲਾਜਵਾਬ ਤੇ ਸੂਫੀ ਹਿੱਟ ਗੀਤ ਦੇਣ ਵਾਲੇ ਸੂਫੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਨੂੰ ਗੰਭੀਰ ਬੀਮਾਰੀ ਦੇ ਚੱਲਦਿਆਂ ਲੁਧਿਆਣਾ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਸਤਾਦ ਸ਼ੌਕਤ ਅਲੀ ਮਤੋਈ ਦੀ ਹਾਲਤ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਵਿਗੜ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਉਹ ਦਿਲ ਅਤੇ ਗੁਰਦਿਆਂ ਨਾਲ ਸਬੰਧਿਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਸਭ ਨੂੰ ਲੈ ਕੇ ਉਨ੍ਹਾਂ ਦਾ ਪਿਛਲੇ ਕੁਝ ਦਿਨਾਂ ਤੋਂ ਇਲਾਜ਼ ਚੱਲ ਰਿਹਾ ਸੀ ਪਰ ਇਸੇ ਦੌਰਾਨ ਉਨ੍ਹਾਂ ਨੂੰ ਡੇਂਗੂ ਦੀ ਸ਼ਿਕਾਇਤ ਹੋ ਗਈ ਤੇ ਉਨ੍ਹਾਂ ਦੇ ਖੂਨ 'ਚ ਸੈੱਲਾਂ ਦਾ ਪੱਧਰ ਘੱਟ ਗਿਆ। ਉਧਰ ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫ਼ੀ ਨਿਰਾਸ਼ਾ ਛਾਈ ਹੋਈ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹੈ।
ਇਹ ਖ਼ਬਰ ਵੀ ਪੜ੍ਹੋ : ਹਨੀਮੂਨ ਲਈ ਦੁਬਈ ਪਹੁੰਚੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਸਾਂਝੀ ਕੀਤੀ ਖ਼ੁਸ਼ਨੁਮਾ ਪਲਾਂ ਦੀ ਵੀਡੀਓ
ਦੱਸਣਯੋਗ ਹੈ ਕਿ ਗਾਇਕ ਸ਼ੌਕਤ ਅਲੀ ਮਤੋਈ ਨੇ ਪਿਛਲੇ ਕਈ ਦਹਾਕਿਆ ਤੋਂ ਪੰਜਾਬੀ ਗੀਤ, ਕਵਾਲੀ ਤੇ ਸੂਫੀ ਗੀਤ ਗਾ ਰਹੇ ਗਾਉਂਦੇ ਆ ਰਹੇ ਹਨ। ਸ਼ੌਕਤ ਅਲੀ ਮਤੋਈ ਨੇ ਕਈ ਪੰਜਾਬੀ ਫ਼ਿਲਮਾਂ ਲਈ ਵੀ ਪਲੈਅਬੈਕ ਗੀਤ ਗਾਏ ਹਨ। ਸ਼ੌਕਤ ਅਲੀ ਮਤੋਈ ਦਾ ਪੰਜਾਬੀ ਫ਼ਿਲਮ 'ਸ਼ਰੀਕ' ਲਈ ਗਾਇਆ ਗੀਤ 'ਮੈਨੂੰ ਇਸ਼ਕ ਲੱਗਾ ਮੇਰੇ ਮਾਹੀ ਦਾ' ਬੇਹੱਦ ਮਕਬੂਲ ਹੋਇਆ ਸੀ। ਇਸ ਤੋਂ ਇਲਾਵਾ ਸ਼ੌਕਤ ਅਲੀ ਮਤੋਈ ਵੱਲੋਂ ਗਾਏ ਕਈ ਸੂਫੀ ਗੀਤ ਵੀ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤੇ ਜਾਂਦੇ ਹਨ। ਸ਼ੌਕਤ ਅਲੀ ਮਤੋਈ ਦੀ ਵਿਗੜੀ ਤਬੀਅਤ ਦੀ ਜਾਣਕਾਰੀ ਪੰਜਾਬੀ ਗਾਇਕ ਸਰਦਾਰ ਅਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਫ਼ਸਲਾਂ ਦੀ ਖ਼ਰੀਦ 'ਤੇ ਅਨਮੋਲ ਗਗਨ ਮਾਨ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚੁਣੌਤੀ
ਭੰਗੜਾ ਪਾਉਂਦਿਆਂ ਨੀਰੂ ਬਾਜਵਾ ਨੇ ਕੀਤਾ ਵਰਕਆਊਟ, ਵੀਡੀਓ ਹੋਈ ਵਾਇਰਲ
NEXT STORY