ਜਲੰਧਰ (ਬਿਊਰੋ)– ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਫਿਟਨੈੱਸ ’ਤੇ ਵੀ ਖਾਸ ਧਿਆਨ ਦਿੰਦੀ ਹੈ। ਨੀਰੂ ਬਾਜਵਾ ਸੋਸ਼ਲ ਮੀਡੀਆ ’ਤੇ ਵੀ ਅਕਸਰ ਆਪਣੇ ਫੈਨਜ਼ ਨਾਲ ਫਿਟਨੈੱਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ’ਚ ਜੋ ਵੀਡੀਓ ਨੀਰੂ ਬਾਜਵਾ ਨੇ ਸ਼ੇਅਰ ਕੀਤੀ ਹੈ, ਉਸ ’ਚ ਉਹ ਪੰਜਾਬੀ ਗੀਤ ’ਤੇ ਭੰਗੜਾ ਪਾਉਂਦਿਆਂ ਵਰਕਆਊਟ ਕਰ ਰਹੀ ਹੈ।
ਵੀਡੀਓ ਸ਼ੇਅਰ ਕਰਦਿਆਂ ਨੀਰੂ ਬਾਜਵਾ ਲਿਖਦੀ ਹੈ, ‘Jattis working out !!!! 💪🏾 💪🏾🧿 thank you @harkiranvirdee ! Best workout ever 🙏🏼.’
ਵੀਡੀਓ ’ਚ ਜਿਸ ਗੀਤ ’ਤੇ ਨੀਰੂ ਬਾਜਵਾ ਵਰਕਆਊਟ ਕਰ ਰਹੀ ਹੈ, ਉਹ ਗੁਰਨਾਮ ਭੁੱਲਰ ਤੇ ਸ਼ਿਪਰਾ ਗੋਇਲ ਦਾ ਗੀਤ ‘ਖਰਚੇ’ ਹੈ।
ਇਸ ਤੋਂ ਇਲਾਵਾ ਵੀ ਫਿਟਨੈੱਸ ਨੂੰ ਲੈ ਕੇ ਨੀਰੂ ਬਾਜਵਾ ਨੇ ਕਈ ਵੀਡੀਓਜ਼ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ।
ਨੀਰੂ ਬਾਜਵਾ ਦੀਆਂ ਜੇਕਰ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਅਗਲੇ ਸਾਲ ਫਿਲਮ ‘ਪਾਣੀ ’ਚ ਮਧਾਣੀ’ ਤੇ ‘ਫੱਟੇ ਦਿੰਦੇ ਚੱਕ ਪੰਜਾਬੀ’ ’ਚ ਨਜ਼ਰ ਆਉਣ ਵਾਲੀ ਹੈ।
ਦੋਵਾਂ ਫਿਲਮਾਂ ’ਚ ਨੀਰੂ ਬਾਜਵਾ ਦੇ ਆਪੋਜ਼ਿਟ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਨਜ਼ਰ ਆਉਣ ਵਾਲੇ ਹਨ। ਦੋਵੇਂ ਕਈ ਸਾਲਾਂ ਬਾਅਦ ਇਕੱਠੇ ਕਿਸੇ ਫਿਲਮ ’ਚ ਕੰਮ ਕਰ ਰਹੇ ਹਨ।
ਪੰਜਾਬ ਪਹੁੰਚੀ ਸ਼ਹਿਨਾਜ਼ ਗਿੱਲ 'ਤੇ ਪਿਤਾ ਨੇ ਲਾਏ ਗੰਭੀਰ ਦੋਸ਼, ਪੂਰੀ ਜ਼ਿੰਦਗੀ ਗੱਲ ਨਾ ਕਰਨ ਦੀ ਖਾਧੀ ਸਹੁੰ
NEXT STORY