ਮੁੰਬਈ- ਸਿਮੇਜ ਇੰਡੀਆ ਵਰਲਡ 2022-2023 ਦਾ ਜੇਤੂ ਮਿਲ ਚੁੱਕਾ ਹੈ। ਭਾਰਤ ਦੀ ਸਰਗਮ ਕੌਸ਼ਲ ਨੇ ਮਿਸੇਜ ਇੰਡੀਆ ਵਰਲਡ ਦਾ ਤਾਜ਼ ਆਪਣੇ ਨਾਂ ਕੀਤਾ ਹੈ। 15 ਜੂਨ ਨੂੰ ਮੁੰਬਈ ਦੇ ਗੋਰੇਗਾਓਂ ਸਥਿਤ ਨੇਕਸੋ ਸੈਂਟਰ 'ਚ ਇਸ ਇਵੈਂਟ ਦਾ ਆਯੋਜਨ ਕੀਤਾ ਗਿਆ। ਜੂਰੀ ਪੈਨਲ-ਸੋਹਾ ਅਲੀ ਖਾਨ, ਵਿਵੇਕ ਓਬਰਾਏ, ਮੁਹੰਮਦ ਅਜ਼ਹਰੂਦੀਨ, ਡਿਜ਼ਾਈਨਰ ਮਾਸੂਮ ਮੇਵਾਵਾਲਾ ਅਤੇ ਸਾਬਕਾ ਮਿਸੇਜ ਅਦਿੱਤੀ ਨੇ 51 ਮੁਕਾਬਲੇਬਾਜ਼ਾਂ 'ਚੋਂ ਸਰਗਮ ਕੌਸ਼ਲ ਨੂੰ ਚੁਣਿਆ।
ਮਿਸੇਜ ਇੰਡੀਆ ਵਰਲਡ 2021-2022 'ਚ ਨੈਸ਼ਨਲ ਕਾਸਟਿਊਮ ਵਿਨਰ ਰਹੀ ਨਵਦੀਪ ਕੌਰ ਨੇ ਸਰਗਮ ਕੌਸ਼ਲ ਨੂੰ ਤਾਜ਼ ਪਹਿਣਾਇਆ। ਪਹਿਲੀ ਰਨਰਅਪ ਜੂਹੀ ਵਿਆਸ ਅਤੇ ਦੂਜੀ ਚਾਹਤ ਦਲਾਲ ਰਹੀ। ਮਿਸੇਜ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਹੁਣ ਸਰਗਮ ਕੌਸ਼ਲ ਮਿਸੇਜ ਵਰਲਡ 2022 'ਚ ਭਾਰਤ ਦੀ ਅਗਵਾਈ ਕਰੇਗੀ। ਸਰਗਮ ਨੂੰ ਸੋਸ਼ਲ ਮੀਡੀਆ 'ਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ।
ਦੱਸ ਦੇਈਏ ਕਿ ਮਿਸੇਜ ਇੰਡੀਆ ਵਰਲਡ ਬਣਨ ਤੋਂ ਬਾਅਦ ਸਰਗਮ ਬਹੁਤ ਖੁਸ਼ ਹੈ। ਸਰਗਮ ਨੇ ਕਿਹਾ- ਮੈਂ ਇਥੇ ਆ ਕੇ ਬਹੁਤ ਖੁਸ਼ ਹਾਂ। ਮੈਂ ਆਪਣੀ ਖੁਸ਼ੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਇਹ ਕਰਾਊਨ ਮੈਂ ਕਈ ਸਾਲਾਂ ਤੋਂ ਚਾਹੁੰਦੀ ਸੀ। ਮੈਂ ਹੁਣ ਤੁਹਾਨੂੰ ਅਗਲੇ ਮਿਸੇਜ ਵਰਲਡ ਪੀਜੇਂਟ 'ਚ ਮਿਲਾਂਗੀ।
ਮਾਲਦੀਵ ’ਚ ਆਨੰਦ ਲੈਂਦੇ ਨਜ਼ਰ ਆਏ ਫ਼ਰਹਾਨ-ਸ਼ਿਬਾਨੀ, ਪਾਣੀ ’ਚ ਮਸਤੀ ਕਰਦੇ ਆਏ ਨਜ਼ਰ (ਦੇਖੋ ਵੀਡੀਓ)
NEXT STORY