ਮੁੰਬਈ- ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਵੱਲੋਂ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਅੱਜ 16 ਅਕਤੂਬਰ ਨੂੰ ਸੁਣਵਾਈ ਕਰੇਗਾ। ਦੱਸ ਦੇਈਏ ਕਿ ਪਿਛਲੀ ਸੁਣਵਾਈ 'ਚ ਅਦਾਲਤ ਨੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੂੰ ਐਡਲਟ ਫਿਲਮ ਰੈਕੇਟ ਨਾਲ ਸਬੰਧਤ ਇਕ ਮਾਮਲੇ ਵਿਚ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦਿੱਤੀ ਗਈ ਸੀ, ਜਿਸ ਵਿਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਵੀ ਸ਼ਾਮਲ ਸੀ।
ਇਹ ਖ਼ਬਰ ਵੀ ਪੜ੍ਹੋ -ਚੇੱਨਈ 'ਚ ਮੀਂਹ ਦਾ ਕਹਿਰ, ਸੁਪਰਸਟਾਰ ਰਜਨੀਕਾਂਤ ਦੇ ਘਰ 'ਚ ਵੜਿਆ ਪਾਣੀ
ਪਾਂਡੇ ਨੇ ਇਸ ਮਾਮਲੇ ‘ਚ ਅਗਾਊਂ ਜ਼ਮਾਨਤ ਦੀ ਮੰਗ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ, ਜਿਸ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਇਸ ਨੂੰ 25 ਨਵੰਬਰ 2021 ਨੂੰ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਪੂਨਮ ਪਾਂਡੇ ਦੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਪੁਲਸ ਨਾਲ ਸਹੀ ਤਾਲਮੇਲ ਕੀਤਾ ਸੀ ਅਤੇ ਹਰ ਜਾਂਚ 'ਚ ਹਿੱਸਾ ਲਿਆ ਸੀ। ਫਿਰ ਵੀ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ ਅਤੇ ਪਹਿਲੀ ਨਜ਼ਰੇ ਉਸ ਵਿਰੁੱਧ ਕੋਈ ਦੋਸ਼ ਨਹੀਂ ਬਣਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਕ ਜੋਨਸ ਦੀ ਜਾਨ ਨੂੰ ਹੈ ਖ਼ਤਰਾ! ਸਟੇਜ ਤੋਂ ਭੱਜਦੇ ਹੋਏ ਦਾ ਵੀਡੀਓ ਹੋਇਆ ਵਾਇਰਲ
NEXT STORY