ਮੁੰਬਈ- ਹੌਰਰ-ਕਾਮੇਡੀ ਫ਼ਿਲਮ 'Munjya'ਇਨ੍ਹੀਂ ਦਿਨੀਂ ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਦੱਸ ਦੇਈਏ ਕਿ 7 ਜੂਨ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਕਾਰਤਿਕ ਆਰੀਅਨ ਦੀ ਫ਼ਿਲਮ 'ਚੰਦੂ ਚੈਂਪੀਅਨ' ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਫ਼ਿਲਮ ਮੁੰਜਿਆ ਲਈ ਲੋਕਾਂ ਦਾ ਕ੍ਰੇਜ਼ ਲਾਗਾਤਰ ਵੇਖਣ ਨੂੰ ਮਿਲ ਰਿਹਾ ਹੈ। ਸ਼ਰਵਰੀ ਵਾਘ ਅਤੇ ਅਭੈ ਵਰਮਾ ਦੀ ਫ਼ਿਲਮ 'ਮੁੰਜਿਆ' ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਕੋਂਕਣ ਖੇਤਰ ਦੇ ਭੂਤਾਂ 'ਤੇ ਆਧਾਰਿਤ ਇਹ ਕਹਾਣੀ ਆਪਣੀ ਵਿਲੱਖਣ ਧਾਰਨਾ ਅਤੇ ਪੇਸ਼ਕਾਰੀ ਕਾਰਨ ਪਸੰਦ ਕੀਤੀ ਜਾ ਰਹੀ ਹੈ। ਸ਼ੁੱਕਰਵਾਰ, 21 ਜੂਨ ਨੂੰ, ਪਸ਼ਮੀਨਾ ਰੋਸ਼ਨ ਦੀ ਪਹਿਲੀ ਫ਼ਿਲਮ 'ਇਸ਼ਕ ਵਿਸ਼ਕ ਰੀਬਾਉਂਡ' ਵੀ ਸਿਨੇਮਾਘਰਾਂ 'ਚ ਹਿੱਟ ਹੋਈ। ਪਰ ਇਸ ਦਾ ਫ਼ਿਲਮ ਮੁੰਜਿਆ ਦੇ ਕਲੈਕਸ਼ਨ 'ਤੇ ਕੋਈ ਅਸਰ ਨਹੀਂ ਪਿਆ।
ਇਹ ਖ਼ਬਰ ਵੀ ਪੜ੍ਹੋ- ਰੇਣੁਕਾਸਵਾਮੀ ਕਤਲ ਕੇਸ: ਕੰਨੜ ਫ਼ਿਲਮ ਅਦਾਕਾਰ ਦਰਸ਼ਨ ਦੀ 4 ਜੁਲਾਈ ਤੱਕ ਨਿਆਂਇਕ ਹਿਰਾਸਤ ਵਧੀ
ਦੱਸ ਦਈਏ ਕਿ ਫ਼ਿਲਮ ਮੁੰਜਿਆ ਨੂੰ ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਦਾ ਵੀ ਚੰਗਾ ਹੁੰਗਾਰਾ ਮਿਲਿਆ ਹੈ। ਫ਼ਿਲਮ ਨੇ ਵੀਰਵਾਰ ਨੂੰ ਜਿੱਥੇ 2.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਉੱਥੇ ਹੀ ਰਿਲੀਜ਼ ਦੇ ਤੀਜੇ ਸ਼ੁੱਕਰਵਾਰ ਨੂੰ ਫ਼ਿਲਮ ਮੁੰਜਿਆ ਦੀ ਕਮਾਈ 2.97 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਫ਼ਿਲਮ ਦਾ ਕੁਲ ਕਲੈਕਸ਼ਨ 70.92 ਕਰੋੜ ਹੋ ਗਿਆ ਹੈ। ਕਲੈਕਸ਼ਨ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫ਼ਿਲਮ ਜਲਦ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।
ਇਹ ਖ਼ਬਰ ਵੀ ਪੜ੍ਹੋ- ਅਨੁਪਮ ਖੇਰ ਦੇ ਮੁੰਬਈ ਆਫ਼ਿਸ ਚੋਰੀ ਮਾਮਲੇ 'ਚ 2 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ
ਦੱਸਣਯੋਗ ਹੈ ਕਿ 21 ਜੂਨ ਨੂੰ ਰਿਤਿਕ ਰੋਸ਼ਨ ਦੀ ਚਚੇਰੀ ਭੈਣ ਪਸ਼ਮੀਨਾ ਰੋਸ਼ਨ ਦੀ ਫ਼ਿਲਮ 'ਇਸ਼ਕ ਵਿਸ਼ਕ ਰੀਬਾਉਂਡ' ਵੀ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਦਾ ਮੁੰਜਿਆ 'ਤੇ ਕੋਈ ਅਸਰ ਨਹੀਂ ਪਿਆ। 'ਇਸ਼ਕ ਵਿਸ਼ਕ ਰੀਬਾਉਂਡ' ਨੇ ਪਹਿਲੇ ਦਿਨ 85 ਲੱਖ ਰੁਪਏ ਦੀ ਕਮਾਈ ਕੀਤੀ ਹੈ।
ਰੇਣੁਕਾਸਵਾਮੀ ਕਤਲ ਕੇਸ: ਕੰਨੜ ਫ਼ਿਲਮ ਅਦਾਕਾਰ ਦਰਸ਼ਨ ਦੀ 4 ਜੁਲਾਈ ਤੱਕ ਨਿਆਂਇਕ ਹਿਰਾਸਤ ਵਧੀ
NEXT STORY