ਮੁੰਬਈ- ਸਿਨੇਮਾ ਜਗਤ ਨਾਲ ਜੁੜੀ ਬੁਰੀ ਖਬਰ ਸਾਹਮਣੇ ਆਈ ਹੈ। ਕੰਨੜ ਟੈਲੀਵਿਜ਼ਨ ਸੀਰੀਅਲਾਂ ਦੇ ਮਸ਼ਹੂਰ ਨਿਰਦੇਸ਼ਕ ਵਿਨੋਦ ਡਾਂਡੇਲੇ ਨੇ ਸ਼ਨੀਵਾਰ ਸਵੇਰੇ ਨਗਰਭਵੀ ਸਥਿਤ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਨਿਰਦੇਸ਼ਕ ਦੇ ਦਿਹਾਂਤ 'ਤੇ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਰਦੇਸ਼ਕ ਵਿਨੋਦ ਡਾਂਡੇਲੇ ਆਪਣੇ ਆਉਣ ਵਾਲੇ ਪ੍ਰੋਜੈਕਟ 'ਅਸ਼ੋਕਾ ਬਲੇਡ' ਨੂੰ ਡਾਇਰੈਕਟ ਕਰਨ ਜਾ ਰਹੇ ਸਨ। ਉਨ੍ਹਾਂ ਨੇ ਪ੍ਰਸਿੱਧ ਕੰਨੜ ਸੀਰੀਅਲਾਂ ਜਿਵੇਂ ਕਿ 'ਕਰੀਮਨੀ', 'ਮੌਨਾ ਰਾਗਾ' ਅਤੇ 'ਸ਼ਾਂਤਮ ਪਾਪਮ' ਦੇ ਐਪੀਸੋਡਾਂ ਦਾ ਨਿਰਦੇਸ਼ਨ ਵੀ ਕੀਤਾ।
ਇਹ ਖ਼ਬਰ ਵੀ ਪੜ੍ਹੋ - ਸ਼ੋਅ Bigg Boss ਖਿਲਾਫ ਸ਼ਿਵ ਸੈਨਾ ਦੀ ਨੇਤਾ ਨੇ ਦਰਜ ਕਰਵਾਈ ਸ਼ਿਕਾਇਤ, ਗ੍ਰਿਫਤਾਰੀ ਦੀ ਕੀਤੀ ਮੰਗ
ਮੀਡੀਆ ਰਿਪੋਰਟਾਂ ਮੁਤਾਬਕ ਵਿਨੋਦ ਡਾਂਡੇਲੇ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਸੀ। ਜਿਸ 'ਚ ਲਿਖਿਆ ਸੀ ਕਿ ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।
ਵਿੱਤੀ ਸਮੱਸਿਆਵਾਂ ਕਾਰਨ ਚੁੱਕਿਆ ਹੈ ਇਹ ਕਦਮ
ਪੁਲਸ ਨੂੰ ਮਿਲੇ ਸੁਸਾਈਡ ਨੋਟ ਵਿੱਚ ਡਾਇਰੈਕਟਰ ਨੇ ਆਰਥਿਕ ਤੰਗੀ ਕਾਰਨ ਇਹ ਕਦਮ ਚੁੱਕਣ ਦੀ ਗੱਲ ਕਹੀ ਹੈ। ਨਿਰਦੇਸ਼ਕ ਆਪਣੇ ਪਿੱਛੇ ਪਤਨੀ ਅਤੇ 3 ਬੱਚੇ ਛੱਡ ਗਏ ਹਨ। ਇੰਡਸਟਰੀ ਨਾਲ ਜੁੜੇ ਲੋਕ ਨਿਰਦੇਸ਼ਕ ਦੀ ਮੌਤ 'ਤੇ ਦੁੱਖ ਪ੍ਰਗਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਲਾਸਾ ਦੇ ਰਹੇ ਹਨ।
Aly Goni ਨੇ ਫੈਨਜ਼ ਨੂੰ ਕੀਤਾ ਲੈਂਸ ਨੂੰ ਲੈ ਕੇ ਸਾਵਧਾਨ, ਹਸਪਤਾਲ ਤੋਂ ਦਿਖਾਈ Jasmine Bhasin ਦੀ ਤਸਵੀਰ
NEXT STORY