ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਦੀ ਕਾਰਨ ਲੰਬੇ ਸਮੇਂ ਤੋਂ ਸਿਨੇਮਾਘਰ ਬੰਦ ਹਨ, ਜੋ ਕਈ ਮਹੀਨਿਆਂ ਬਾਅਦ 15 ਅਕਤੂਬਰ ਤੋਂ ਖੁੱਲ੍ਹਣ ਜਾ ਰਹੇ ਹਨ। ਸਿਨੇਮਾਘਰ ਬੰਦ ਹੋਣ ਨਾਲ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ 'ਤੇ ਵੀ ਕਾਫ਼ੀ ਅਸਰ ਪਿਆ ਹੈ ਅਤੇ ਇਸ ਵਜ੍ਹਾ ਨਾਲ ਕਈ ਫ਼ਿਲਮਾਂ ਦੀ ਰਿਲੀਜ਼ ਡੇਟ ਅੱਗੇ ਵਧਾਉਣੀ ਪਈ। ਸਿਨੇਮਾਘਰ ਜਲਦ ਹੀ ਸ਼ੁਰੂ ਹੋਣ ਵਾਲੇ ਹਨ ਤੇ ਇਨ੍ਹਾਂ ਸਿਨੇਮਾਘਰਾਂ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ PM Narendra Modi ਦੇ ਜੀਵਨ 'ਤੇ ਬਣੀ ਫ਼ਿਲਮ ਨਾਲ ਹੋਣ ਵਾਲੀ ਹੈ। ਜੀ ਹਾਂ, ਅਗਲੇ ਹਫ਼ਤੇ ਫ਼ਿਲਮ ਪੀ. ਐੱਮ. ਨਰਿੰਦਰ ਮੋਦੀ ਇਕ ਵਾਰ ਫਿਰ ਰਿਲੀਜ਼ ਹੋਣ ਵਾਲੀ ਹੈ, ਜੋ ਪਿਛਲੇ ਸਾਲ ਮਈ 'ਚ ਰਿਲੀਜ਼ ਹੋਈ ਸੀ।
ਅਦਾਕਾਰ ਵਿਵੇਕ ਓਬਰਾਏ ਸਟਾਰਰ ਫ਼ਿਲਮ ਪੀ. ਐੱਮ. ਨਰਿੰਦਰ ਮੋਦੀ ਇਕ ਸਾਲ ਫਿਰ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਉਸ ਸਮੇਂ ਦੁਬਾਰਾ ਰਿਲੀਜ਼ ਹੋਵੇਗੀ ਜਦੋਂ ਸਿਨੇਮਾਘਰਾਂ ਨੂੰ ਕਈ ਸ਼ਰਤਾਂ ਨਾਲ ਖੋਲ੍ਹਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਅਗਲੇ ਹਫ਼ਤੇ ਯਾਨੀਕਿ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ।
IN CINEMAS NEXT WEEK... #PMNarendraModi - starring #VivekAnandOberoi in title role - will re-release in *cinemas* next week... OFFICIAL poster announcing the theatrical release... pic.twitter.com/NfGRJoQVFS
— taran adarsh (@taran_adarsh) October 10, 2020
ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਵੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਅਗਲੇ ਹਫ਼ਤੇ ਸਿਨੇਮਾਘਰਾਂ 'ਚ ਵਿਵੇਕ ਓਬਰਾਏ ਸਟਾਰਰ ਫ਼ਿਲਮ ਪੀ. ਐੱਮ. ਨਰਿੰਦਰ ਮੋਦੀ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਆਫੀਸ਼ੀਅਲ ਪੋਸਟਰ ਨਾਲ ਥੀਏਟਰ ਰਿਲੀਜ਼ ਦਾ ਵੀ ਐਲਾਨ ਕੀਤਾ ਗਿਆ ਹੈ।
ਦੇਸ਼ ਦੇ ਬਿਹਤਰੀਨ ਸੈਟ ਡਿਜ਼ਾਈਨਰਾਂ 'ਚੋਂ ਇਕ ਅਤੇ ਮੇਰੀ ਕਾਮ ਉੱਤੇ ਸਰਬਜੀਤ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਓਮੰਗ ਕੁਮਾਰ ਦੇ ਨਿਰੇਦਸ਼ਨ 'ਚ ਬਣੀ ਪੀ. ਐੱਮ. ਮੋਦੀ 'ਚ ਵਿਵੇਕ ਓਬਰਾਏ ਨੇ ਲੀਡ ਰੋਲ ਨਿਭਾਇਆ ਹੈ। ਫ਼ਿਲਮ 'ਚ ਨਰਿੰਦਰ ਮੋਦੀ ਦੇ ਰਾਜਨੀਤੀ 'ਚ ਆਉਣ ਭਾਵ ਵਿਦਿਆਰਥੀ ਜੀਵਨ ਤੋਂ ਲੈ ਕੇ ਉਨ੍ਹਾਂ ਦੇ ਗੁਜਰਾਤ ਦੇ ਮੁੱਖ ਮੰਤਰੀ ਬਣਨ ਉੱਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤਕ ਦੀ ਕਹਾਣੀ ਹੈ।
ਸ਼ਹਿਨਾਜ਼ ਤੇ ਨਿੱਕੀ ਤੰਬੋਲੀ ਨੂੰ ਤੋਂ ਬਾਅਦ ਮੁੜ ਚਰਚਾ 'ਚ ਸਿਧਾਰਥ ਸ਼ੁਕਲਾ, ਵਜ੍ਹਾ ਜਾਣ ਲੱਗੇਗਾ ਝਟਕਾ
NEXT STORY