ਮੁੰਬਈ (ਏਜੰਸੀ)- ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਤੇਜ ਸੱਜਾ ਦੀ ਆਉਣ ਵਾਲੀ ਫਿਲਮ 'ਮਿਰਾਈ' ਦਾ ਪਹਿਲਾ ਗੀਤ 'ਵਾਈਬ ਹੈ ਬੇਬੀ' ਰਿਲੀਜ਼ ਹੋ ਗਿਆ ਹੈ। ਤੇਜਾ ਸੱਜਾ ਪੀਪਲ ਮੀਡੀਆ ਫੈਕਟਰੀ ਦੀ ਆਉਣ ਵਾਲੀ ਐਕਸ਼ਨ-ਐਡਵੈਂਚਰ ਫਿਲਮ 'ਮਿਰਾਈ' ਵਿੱਚ ਮੁੱਖ ਭੂਮਿਕਾ ਵਿਚ ਹਨ। ਇਸ ਫਿਲਮ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਟੀਜ਼ਰ ਨੇ ਦਰਸ਼ਕਾਂ ਨੂੰ ਇੱਕ ਨਵੀਂ ਅਤੇ ਸਾਹਸੀ ਦੁਨੀਆ ਨਾਲ ਜਾਣੂ ਕਰਵਾਇਆ, ਜਿਸ ਕਾਰਨ ਉਤਸ਼ਾਹ ਆਪਣੇ ਸਿਖਰ 'ਤੇ ਪਹੁੰਚ ਗਿਆ। ਹੁਣ ਫਿਲਮ 'ਵਾਈਬ ਹੈ ਬੇਬੀ' ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ।
'ਵਾਈਬ ਹੈ ਬੇਬੀ' ਗੀਤ ਵਿੱਚ ਤੇਜਾ ਸੱਜਾ ਆਪਣੇ ਸਟਾਈਲਿਸ਼ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ, ਜਿੱਥੇ ਉਨ੍ਹਾਂ ਦਾ ਆਕਰਸ਼ਨ ਅਤੇ ਦਮਦਾਰ ਸਕ੍ਰੀਨ ਮੌਜੂਦਗੀ ਹਾਵੀ ਹੈ। ਗੀਤ ਵਿੱਚ, ਤੇਜ ਸੱਜਾ ਨਾਲ ਰਿਤਿਕਾ ਨਾਇਕ ਦੀ ਜ਼ਬਰਦਸਤ ਕੈਮਿਸਟਰੀ ਹਰ ਫਰੇਮ ਵਿੱਚ ਜਾਨ ਪਾ ਦਿੰਦੀ ਹੈ। ਗੀਤ ਨੂੰ ਗੌਵਰਾ ਹਰੀ ਦੁਆਰਾ ਕੰਪੋਜ਼ ਕੀਤਾ ਗਿਆ ਹੈ ਅਤੇ ਇਸਨੂੰ ਅਰਮਾਨ ਮਲਿਕ ਦੁਆਰਾ ਗਾਇਆ ਗਿਆ ਹੈ। ਫਿਲਮ 'ਮਿਰਾਈ' ਦਾ ਨਿਰਦੇਸ਼ਨ ਕਾਰਤਿਕ ਗੱਟਾਮਨੇਨੀ ਦੁਆਰਾ ਕੀਤਾ ਗਿਆ ਹੈ ਅਤੇ ਟੀਜੀ ਵਿਸ਼ਵ ਪ੍ਰਸਾਦ ਅਤੇ ਕ੍ਰਿਤੀ ਪ੍ਰਸਾਦ ਦੁਆਰਾ ਨਿਰਮਿਤ ਕੀਤਾ ਗਿਆ ਹੈ। ਪੀਪਲ ਮੀਡੀਆ ਫੈਕਟਰੀ ਦੇ ਬੈਨਰ ਹੇਠ ਬਣੀ ਇਹ ਫਿਲਮ 'ਮਿਰਾਈ' 05 ਸਤੰਬਰ ਨੂੰ ਰਿਲੀਜ਼ ਹੋਵੇਗੀ।
ਕਪਿਲ ਸ਼ਰਮਾ ਦੇ ਕੈਫ਼ੇ 'ਤੇ ਹੋਏ ਹਮਲੇ ਮਗਰੋਂ BKI ਦਾ ਬਿਆਨ ; 'ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ...'
NEXT STORY