ਮੁੰਬਈ—ਹਾਲ 'ਚ ਹੋਏ ਮੋਸਟ ਸਟਾਇਲਸ਼ ਅਵਾਰਡ 2016 'ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਅਤੇ ਐਸ਼ਵਰਿਆ ਰਾਏ ਬੱਚਨ ਦੇ ਨਾਲ ਕਈ ਸਿਤਾਰੇ ਰੈੱਡ ਕਾਰਪੇਟ 'ਤੇ ਨਜ਼ਰ ਆਏ। ਇਸ ਮੌਕੇ 'ਤੇ ਅਭਿਸ਼ੇਕ ਅਤੇ ਐਸ਼ ਦਾ ਇੱਕ-ਦੂਜੇ ਲਈ ਪਿਆਰ ਸਾਹਮਣੇ ਆਇਆ।
ਜਾਣਕਾਰੀ ਅਨੁਸਾਰ ਇਸ ਇਵੈਟ 'ਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁੱਖ, ਲੀਜ਼ਾ ਹੇਡੇਨ ਅਤੇ ਜੈਕਲੀਨ ਫਰਨਾਡੀਜ਼ ਇਵੈਂਟ 'ਚ ਫਿਲਮ 'ਹਾਊਸਫੁਲ-3' ਨੂੰ ਪ੍ਰਮੋਟ ਕਰਦੇ ਨਜ਼ਰ ਆਏ। ਇਨ੍ਹਾਂ ਦੀ ਪੂਰੀ ਟੀਮ ਇਕੱਠੇ ਨਜ਼ਰ ਆਈ। ਰੈੱਡ ਕਾਰਪੇਟ 'ਤੇ ਰਿਤੇਸ਼ ਦੇਸ਼ਮੁੱਖ ਅਤੇ ਲੀਜ਼ਾ ਹੇਡੇਨ ਨੇ ਖੂਬ ਮਸਤੀ ਕੀਤੀ।
ਜ਼ਿਕਰਯੋਗ ਹੈ ਕਿ ਇਸ ਇਵੈਟ 'ਚ ਸ਼ਰਧਾ ਕਪੂਰ, ਯੋ. ਯੋ ਹਨੀ ਸਿੰਘ, ਕੁਨਾਲ ਕਪੂਰ, ਡਿਪੰਲ ਕਪਾੜੀਆਂ,ਜੈਕੀ ਸ਼ਰਾਫ, ਕਨਿਕਾ ਕਪੂਰ ਵੀ ਸ਼ਾਮਲ ਹੋਏ।
ਐਸ਼ਵਰਿਆ ਦੇ ਨੀਲੇ ਬੁੱਲ੍ਹਾਂ ਬਾਰੇ ਬੋਲੀ ਸੋਨਮ ਕਪੂਰ
NEXT STORY