ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਤੋਂ ਲੋਕ ਸਭਾ ਚੋਣ ਲੜ ਕੇ ਰਾਜਨੀਤੀ ਦੀ ਦੁਨੀਆ 'ਚ ਐਂਟਰੀ ਕੀਤੀ ਹੈ। ਕੰਗਨਾ ਰਣੌਤ ਨੇ ਭਾਜਪਾ ਤੋਂ ਐਮ.ਪੀ. ਦੀ ਚੋਣਾਂ ਲੜੀਆਂ ਹਨ ਅਤੇ ਭਾਰੀ ਬਹੁਮਤ ਨਾਲ ਜਿੱਤੀ ਹਾਸਲ ਕੀਤੀ ਹੈ। ਅਜਿਹੇ 'ਚ ਹੁਣ ਕੰਗਨਾ ਰਣੌਤ ਨੇ 25 ਜੂਨ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਆਉਣ ਵਾਲੀ ਫ਼ਿਲਮ 'ਐਮਰਜੈਂਸੀ' ਦੀ ਨਵੀਂ ਰਿਲੀਜ਼ ਡੇਟ ਜਾਰੀ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ- ਬਿਹਾਰ 'ਚ ਦਾਖ਼ਲ ਨਹੀਂ ਹੋਣ ਦੇਵਾਂਗੇ ਸੋਨਾਕਸ਼ੀ ਸਿਨਹਾ ਨੂੰ, ਅਦਾਕਾਰਾ ਖਿਲਾਫ਼ ਲੱਗੇ ਪੋਸਟਰ
'ਐਮਰਜੈਂਸੀ' ਦੀ ਨਵੀਂ ਰਿਲੀਜ਼ ਡੇਟ ਨੂੰ ਜਾਰੀ ਕਰਦੇ ਹੋਏ ਕੰਗਨਾ ਰਣੌਤ ਨੇ ਕੈਪਸ਼ਨ ਦਿੱਤਾ, 'ਇਹ ਆਜ਼ਾਦ ਭਾਰਤ ਦੇ ਸਭ ਤੋਂ ਕਾਲੇ ਅਧਿਆਏ ਦੇ 50ਵੇਂ ਸਾਲ ਦੀ ਸ਼ੁਰੂਆਤ ਹੈ। ਕੰਗਨਾ ਰਣੌਤ ਦੀ 'ਐਮਰਜੈਂਸੀ' 6 ਸਤੰਬਰ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਭਾਰਤੀ ਲੋਕਤੰਤਰ ਦੇ ਇਤਿਹਾਸ ਦੀ ਸਭ ਤੋਂ ਵਿਵਾਦਪੂਰਨ ਘਟਨਾ ਦੀ ਵਿਸਫੋਟਕ ਗਾਥਾ, 6 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਆਵੇਗੀ।
ਇਹ ਖ਼ਬਰ ਵੀ ਪੜ੍ਹੋ- ਭੈਣ ਦੇ ਵਿਆਹ 'ਚ ਸ਼ਾਮਲ ਨਾ ਹੋਣ 'ਤੇ ਭਰਾ ਲਵ ਨੇ ਤੋੜੀ ਚੁੱਪੀ, ਕਿਹਾ 1-2 ਦਿਨ 'ਚ ਦੇਵਾਗਾਂ ਜਵਾਬ
ਦੱਸ ਦੇਈਏ ਕਿ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਲੋਕ ਸਭਾ ਚੋਣਾਂ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਇਹ ਫ਼ਿਲਮ 6 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਿਲੀਜ਼ ਡੇਟ ਦਾ ਐਲਾਨ ਕਰਨ ਦੇ ਨਾਲ ਹੀ ਕੰਗਨਾ ਰਣੌਤ ਨੇ ਫ਼ਿਲਮ ਦਾ ਨਵਾਂ ਪੋਸਟਰ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਕੰਗਨਾ ਤੋਂ ਇਲਾਵਾ ਅਨੁਪਮ ਖੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ ਅਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਵੀ ਫਿਲਮ 'ਚ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। 'ਐਮਰਜੈਂਸੀ' ਦਾ ਨਿਰਮਾਣ ਰੇਣੂ ਪਿਟੀ ਅਤੇ ਕੰਗਨਾ ਨੇ ਕੀਤਾ ਹੈ। ਸਕਰੀਨਪਲੇਅ ਅਤੇ ਡਾਇਲਾਗ ਰਿਤੇਸ਼ ਸ਼ਾਹ ਦੁਆਰਾ ਲਿਖੇ ਗਏ ਹਨ ਅਤੇ ਸੰਗੀਤ ਸੰਚਿਤ ਬਲਹਾਰਾ ਦੁਆਰਾ ਤਿਆਰ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭੈਣ ਦੇ ਵਿਆਹ 'ਚ ਸ਼ਾਮਲ ਨਾ ਹੋਣ 'ਤੇ ਭਰਾ ਲਵ ਨੇ ਤੋੜੀ ਚੁੱਪੀ, ਕਿਹਾ 1-2 ਦਿਨ 'ਚ ਦੇਵਾਗਾਂ ਜਵਾਬ
NEXT STORY