ਮੁੰਬਈ (ਬਿਊਰੋ) - ਪੂਜਾ ਐਂਟਰਟੇਨਮੈਂਟ ਦੀ ਆਉਣ ਵਾਲੀ ਐਕਸ਼ਨ ਐਂਟਰਟੇਨਰ ‘ਬੜੇ ਮੀਆਂ ਛੋਟੇ ਮੀਆਂ’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ। ਫ਼ਿਲਮ ਬਾਲੀਵੁੱਡ ਦੇ ਦੋ ਸਭ ਤੋਂ ਵੱਡੇ ਐਕਸ਼ਨ ਹੀਰੋ, ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਨੂੰ ਇਕੱਠੇ ਲਿਆਉਂਦੀ ਹੈ, ਜੋ ਕਿ ਦਰਸ਼ਕਾਂ ਨੂੰ ਖੁਸ਼ ਕਰਨ ਲਈ ਯਕੀਨੀ ਹੈ। ਪ੍ਰਿਥਵੀਰਾਜ ਸੁਕੁਮਾਰਨ ਵੀ ਫ਼ਿਲਮ ਦਾ ਇੱਕ ਹਿੱਸਾ ਹੈ ਤੇ ਇਕ ਸ਼ਕਤੀਸ਼ਾਲੀ ਖਲਨਾਇਕ ਦੇ ਰੂਪ ’ਚ ਆਪਣੀ ਅਦਾਕਾਰੀ ਦੇ ਹੁਨਰ ਨੂੰ ਸਾਹਮਣੇ ਲਿਆਉਂਦਾ ਹੈ।

ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੂੰ ਵੱਡੇ ਪੱਧਰ ’ਤੇ ਸੈੱਟ ਕੀਤਾ ਗਿਆ ਹੈ। ਮਹੀਨਿਆਂ ਦੀ ਸਖ਼ਤ ਤਿਆਰੀ ਤੋਂ ਬਾਅਦ ਬੀ. ਐੱਮ. ਸੀ. ਐੱਮ. ਨਿਰਮਾਤਾਵਾਂ ਨੇ ਫ਼ਿਲਮ ਦੀ ਪੂਰੀ ਕਾਸਟ ਤੇ ਕਰੂ ਤੇ ਫ਼ਿਲਮ ਜਗਤ ਦੇ ਸ਼ੁਭਚਿੰਤਕਾਂ ਦੇ ਨਾਲ ਵੱਡੇ ਸ਼ੁਭ ਸਮੇਂ ’ਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਪ੍ਰੋਡਿਊਸਰ ਵਾਸ਼ੂ ਭਗਨਾਨੀ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ।

‘ਬੜੇ ਮੀਆਂ ਛੋਟੇ ਮੀਆਂ’ ਦਾ ਨਿਰਮਾਣ ਵਾਸ਼ੂ ਭਗਨਾਨੀ, ਦੀਪਸ਼ਿਖਾ ਦੇਸ਼ਮੁਖ, ਜੈਕੀ ਭਗਨਾਨੀ, ਹਿਮਾਂਸ਼ੂ ਕਿਸ਼ਨ ਮਹਿਰਾ ਤੇ ਅਲੀ ਅੱਬਾਸ ਜ਼ਫਰ ਦੁਆਰਾ ਏ. ਏ. ਜ਼ੈੱਡ. ਫਿਲਮਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਵਾਸ਼ੂ ਭਗਨਾਨੀ ਤੇ ਪੂਜਾ ਐਂਟਰਟੇਨਮੈਂਟ ਅਲੀ ਅੱਬਾਸ ਜ਼ਫਰ ਦੁਆਰਾ ਕੀਤਾ ਗਿਆ ਹੈ। ਇਹ ਪੂਜਾ ਐਂਟਰਟੇਨਮੈਂਟ ਐਕਸ਼ਨ ਐਂਟਰਟੇਨਰ ਦਸੰਬਰ 2023 ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗੁਜਰਾਤ ’ਚ ‘ਪਠਾਨ’ ਦਾ ਵਿਰੋਧ ਨਹੀਂ ਕਰਨਗੇ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਸਾਹਮਣੇ ਆਇਆ ਬਿਆਨ
NEXT STORY