ਮੁੰਬਈ- ਰਵੀ ਕਿਸ਼ਨ ਅਤੇ ਅਪਰਨਾ ਸੋਨੀ ਦਾ ਮਾਮਲਾ ਪਿਛਲੇ ਕਈ ਮਹੀਨਿਆਂ ਤੋਂ ਸਾਹਮਣੇ ਆ ਰਿਹਾ ਸੀ। ਅਪਰਨਾ ਨੇ ਰਵੀ ਨੂੰ ਆਪਣੀ ਧੀ ਦਾ ਪਿਤਾ ਦੱਸਿਆ ਸੀ ਅਤੇ ਉਸ ਖਿਲਾਫ ਕੇਸ ਵੀ ਦਰਜ ਕਰਵਾਇਆ ਸੀ ਪਰ ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਅਪਰਨਾ ਸੋਨੀ ਨੇ ਬਾਂਬੇ ਹਾਈ ਕੋਰਟ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਦੀ ਬੇਨਤੀ ਕੀਤੀ ਹੈ ਜਿਸ 'ਚ ਰਵੀ ਕਿਸ਼ਨ ਨੂੰ ਉਸ ਦੀ ਧੀ ਦਾ ਪਿਤਾ ਹੋਣ ਦਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਬਾਅਦ ਰਵੀ ਕਿਸ਼ਨ ਦੀ ਪਤਨੀ ਪ੍ਰੀਤੀ ਸ਼ੁਕਲਾ ਨੇ ਸੋਨੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਅਤੇ ਪਟੀਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਸੋਨੀ ਦੀ ਬੇਨਤੀ ਦਾ ਲਿਖਤੀ ਜਵਾਬ ਦਿੱਤਾ ਅਤੇ ਸ਼ੁੱਕਰਵਾਰ ਨੂੰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਆਪਣੇ ਭਰਾ ਦੀ ਤਰ੍ਹਾਂ ਰਕੁਲਪ੍ਰੀਤ ਸਿੰਘ ਦਾ ਵੀ ਡਰੱਗਜ਼ ਕੇਸ 'ਚ ਆ ਚੁੱਕਿਆ ਹੈ ਨਾਂ
16 ਅਪ੍ਰੈਲ 2024 ਨੂੰ ਪ੍ਰੀਤੀ ਸ਼ੁਕਲਾ ਨੇ ਲਖਨਊ ਦੇ ਹਜ਼ਰਤਗੰਜ ਥਾਣੇ 'ਚ ਅਪਰਨਾ ਸੋਨੀ, ਉਸ ਦੇ ਪਤੀ ਰਾਜੇਸ਼ ਸੋਨੀ ਅਤੇ ਉਸ ਦੀ ਧੀ ਸ਼ਿਨੋਵਾ ਸੋਨੀ ਸਮੇਤ ਛੇ ਲੋਕਾਂ ਵਿਰੁੱਧ ਐੱਫ.ਆਈ.ਆਰ. ਕਰਵਾਈ ਸੀ।ਸ਼ਿਕਾਇਤ 'ਚ ਰਵੀ ਕਿਸ਼ਨ ਦੀ ਪਤਨੀ ਨੇ ਅਦਾਕਾਰ ਅਤੇ ਉਸ ਦੇ ਪਰਿਵਾਰ ਨੂੰ ਬਲੈਕਮੇਲ ਕਰਨ ਅਤੇ ਧਮਕੀਆਂ ਦੇ ਕੇ ਕਥਿਤ ਤੌਰ 'ਤੇ 20 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਦੋਸ਼ ਲਗਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ ਮਿਲੇ ਕੈਨੇਡਾ ਦੇ PM ਜਸਟਿਨ ਟਰੂਡੋ, ਹੱਥ ਜੋੜ ਕੇ ਬੁਲਾਈ 'ਸਤਿ ਸ੍ਰੀ ਅਕਾਲ' ਤੇ ਪਾਈ ਜੱਫੀ
ਦੱਸ ਦਈਏ ਕਿ ਸੋਨੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਅਤੇ ਅਦਾਕਾਰ ਕੁਝ ਸਮੇਂ ਤੋਂ ਇਕੱਠੇ ਰਹੇ ਸਨ ਅਤੇ ਦਾਅਵਾ ਕੀਤਾ ਸੀ ਕਿ ਉਹ ਉਸਦੀ ਧੀ ਦਾ ਜੈਵਿਕ ਪਿਤਾ ਹੈ। ਸੋਨੀ, ਉਸ ਦੇ ਪਤੀ ਅਤੇ ਧੀ ਨੇ ਐਫ.ਆਈ.ਆਰ. ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ, ਐਫ.ਆਈ.ਆਰ. ਲਖਨਊ 'ਚ ਦਰਜ ਕੀਤੀ ਗਈ ਸੀ, ਇਸ ਲਈ ਇਹ ਹਾਈ ਕੋਰਟ ਦੇ ਅਧਿਕਾਰ ਖੇਤਰ 'ਚ ਨਹੀਂ ਹੈ।
ਆਪਣੇ ਭਰਾ ਦੀ ਤਰ੍ਹਾਂ ਰਕੁਲਪ੍ਰੀਤ ਸਿੰਘ ਦਾ ਵੀ ਡਰੱਗਜ਼ ਕੇਸ 'ਚ ਆ ਚੁੱਕਿਆ ਹੈ ਨਾਂ
NEXT STORY